ਮਾਪਿਆਂ ਦੀ ਵੱਡੀ ਲਾਪ੍ਰਵਾਹੀ, ਸਵੀਮਿੰਗ ਪੂਲ ''ਚ ਡੁੱਬੀ 18 ਮਹੀਨਿਆਂ ਦੀ ਬੱਚੀ

10/26/2017 12:50:50 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਸਥਿਤ ਇਕ ਘਰ 'ਚ ਬਣੇ ਸਵੀਮਿੰਗ ਪੂਲ 'ਚ 18 ਮਹੀਨਿਆਂ ਦੀ ਬੱਚੀ ਡੁੱਬ ਗਈ। ਮਾਪਿਆਂ ਦੀ ਵੱਡੀ ਲਾਪ੍ਰਵਾਹੀ ਕਾਰਨ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਹ ਘਟਨਾ ਸਿਡਨੀ ਦੇ ਗਰੀਨੈਂਕਰ 'ਚ ਦੁਪਹਿਰ ਤਕਰੀਬਨ 12.30 ਵਜੇ ਵਾਪਰੀ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਬੱਚੀ ਦੇ ਡੁੱਬਣ ਦੀ ਸੂਚਨਾ ਦਿੱਤੀ ਗਈ।
ਮੌਕੇ 'ਤੇ ਪੁੱਜੇ ਨਿਊ ਸਾਊਥ ਵੇਲਜ਼ ਐਂਬੂਲੈਂਸ ਪੈਰਾ-ਮੈਡੀਕਲ ਅਧਿਕਾਰੀਆਂ ਨੇ ਬੱਚੀ ਨੂੰ ਤੁਰੰਤ ਵੈਸਟਮੀਡ ਚਾਈਲਡ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਘਰਾਂ 'ਚ ਲੋਕ ਸਵੀਮਿੰਗ ਪੂਲ ਬਣਾ ਲੈਂਦੇ ਹਨ ਪਰ ਆਪਣੇ ਬੱਚਿਆਂ ਦੀ ਦੇਖਭਾਲ 'ਚ ਅਣਗਹਿਲੀ ਵਰਤ ਜਾਂਦੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਾਪੇ ਭੁੱਲ ਜਾਂਦੇ ਹਨ ਕਿ ਬੱਚਿਆਂ ਲਈ ਪੂਲ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ।