ਪਾਕਿ ’ਚ ਔਰਤ ਨੇ ਇਕੱਠੇ 4 ਬੱਚਿਆਂ ਨੂੰ ਦਿੱਤਾ ਜਨਮ

06/22/2021 7:26:10 PM

 ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਦੇ ਬੇਨਜ਼ੀਰ ਭੁੱਟੋ ਹਸਪਤਾਲ ’ਚ ਇਕ ਔਰਤ ਨੇ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ। ਇਨ੍ਹਾਂ ਪੈਦਾ ਹੋਏ ਬੱਚਿਆਂ ’ਚ ਇਕ ਲੜਕਾ ਅਤੇ ਤਿੰਨ ਲੜਕੀਆਂ ਹਨ । ਮਾਂ ਅਤੇ ਚਾਰੇ ਬੱਚੇ ਠੀਕ ਹਨ। ਇਸ ਔਰਤ ਦੀ ਪਹਿਲਾਂ ਹੀ ਇਕ ਤਿੰਨ ਸਾਲ ਦੀ ਲੜਕੀ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਬੀਤੇ ਦਿਨ ਅਮੀਨਾ ਬਟੂਲ ਪਤਨੀ ਮੀਰ ਸੁਲਤਾਨ ਨਿਵਾਸੀ ਤਾਲੰਗ ਬੇਨਜ਼ੀਰ ਭੁੱਟੋ ਹਸਪਤਾਲ ਰਾਵਲਪਿੰਡੀ ’ਚ ਦਾਖ਼ਲ ਹੋਈ ਸੀ। ਅੱਜ ਸਵੇਰੇ ਉਸ ਨੇ ਇਕੱਠੇ ਚਾਰ ਬੱਚਿਆਂ ਨੂੰ ਜਨਮ ਦਿੱਤਾ। 

Manoj

This news is Content Editor Manoj