ਫਰਾਂਸ ''ਚ ਟਰੇਨ ਨੇ ਕਾਰ ਨੂੰ ਮਾਰੀ ਟੱਕਰ, 4 ਦੀ ਮੌਤ

07/15/2019 10:49:34 PM

ਪੈਰਿਸ - ਫਰਾਂਸ ਦੇ ਮਾਰਨੇ 'ਚ ਵੀਰਵਾਰ ਨੂੰ ਇਕ ਟਰੇਨ ਨੇ ਰੇਲਰੋਡ ਕ੍ਰਾਸਿੰਗ 'ਤੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਮੁਤਾਬਕ 9:45 ਵਜੇ ਹੋਇਆ ਜਦੋਂ ਕਾਰ ਐਵੇਨੇ ਵਾਲ ਡੀ ਅਤੇ ਕਮਿਊਨ 'ਚ ਇਕ ਰੇਲਵੇ ਕ੍ਰਾਸਿੰਗ ਤੋਂ ਲੰਘ ਰਹੀ ਸੀ।

ਇਸ ਦੌਰਾਨ ਰੇਲਵੇ ਟ੍ਰੇਕ ਦੇ ਵਿਚੋਂ-ਵਿੱਚ ਅਚਾਨਕ ਉਹ ਬੰਦ ਹੋ ਗਈ ਅਤੇ ਟ੍ਰੈਕ 'ਤੇ ਤੇਜ਼ ਸਪੀਡ ਤੋਂ ਆ ਰਹੀ ਟਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਕਾਰ 'ਚ ਸਵਾਰ ਇਕ ਮਹਿਲਾ ਅਤੇ 3 ਨਾਬਾਲਿਗਾ ਦੀ ਮੌਤ ਹੋ ਗਈ। ਟਰੇਨ 'ਚ ਸਵਾਰ 4 ਲੋਕਾਂ ਨੂੰ ਸੱਟਾਂ ਆਈਆਂ ਹਨ। ਰਾਹਤ ਅਤੇ ਬਚਾਅ ਕਰਮੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ ਅਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Khushdeep Jassi

This news is Content Editor Khushdeep Jassi