ਆਸਟ੍ਰੇਲੀਆ ਵੋਟਿੰਗ ਨਾਲ ਜੁੜਿਆ ਹੈ ਸ਼ਨੀਵਾਰ ਦਾ ਇਤਿਹਾਸ

05/18/2019 6:50:15 PM

ਕੈਨਬਰਾ- ਆਸਟ੍ਰੇਲੀਆ ਵਿਚ ਵੋਟਿੰਗ ਹਮੇਸ਼ਾ ਸ਼ਨੀਵਾਰ ਨੂੰ ਹੀ ਹੁੰਦੀ ਹੈ। ਇਸ ਵਾਰ ਵੋਟਿੰਗ ਲਈ ਪੂਰੇ ਦੇਸ਼ ਵਿਚ 7 ਹਜ਼ਾਰ ਤੋਂ ਜ਼ਿਆਦਾ ਪੋਲਿੰਗ ਬੂਥ ਬਣਾਏ ਗਏ। ਪਰ ਕੁਝ ਪ੍ਰੀ ਪੋਲਿੰਗ ਬੂਥ ਅਜਿਹੇ ਵੀ ਹਨ ਜਿਥੇ ਵੋਟਰ ਪਹਿਲਾਂ ਹੀ ਆਪਣੀ ਵੋਟ ਪਾ ਸਕਦਾ ਹੈ। ਪਿਛਲੀਆਂ ਚੋਣਾਂ ਵਿਚ ਤਕਰੀਬਨ 40 ਲੱਖ ਲੋਕਾਂ ਨੇ ਇਸ ਤਰ੍ਹਾਂ ਵੋਟਿੰਗ ਕੀਤੀ ਸੀ। ਸੰਸਦ ਦੇ ਹੇਠਲੇ ਸਦਨ ਦੀਆਂ ਸਾਰੀਆਂ ਸੀਟਾਂ ਅਤੇ ਉੱਚ ਸਦਨ ਯਾਨੀ ਸੈਨੇਟ ਦੀ ਲਗਭਗ ਅੱਧੀਆਂ ਸੀਟਾਂ ਲਈ ਵੋਟਿੰਗ ਹੋ ਰਹੀ ਹੈ ਕਿਉਂਕਿ ਵੋਟਿੰਗ ਜ਼ਰੂਰੀ ਹੈ, ਵੋਟ ਨਾ ਪਾਉਣ ਵਾਲਿਆਂ ਨੂੰ 14 ਡਾਲਰ ਤੱਕ ਦਾ ਜੁਰਮਾਨਾ ਦੇਣਾ ਪੈਂਦਾ ਹੈ। ਪਿਛਲੀਆਂ ਚੋਣਾਂ ਵਿਚ 95 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ। ਇਸ ਦੇ ਮੁਕਾਬਲੇ ਵਿਚ ਅਮਰੀਕੀ ਚੋਣਾਂ ਵਿਚ 55 ਫੀਸਦੀ ਅਤੇ ਬ੍ਰਿਟੇਨ ਵਿਚ 69 ਫੀਸਦੀ ਵੋਟਰਾਂ ਨੇ ਪਿਛਲੀਆਂ ਚੋਣਾਂ ਵਿਚ ਵੋਟ ਪਾਈ ਸੀ।
ਪੋਲਿੰਗ ਕੇਂਦਰਾਂ ਨੇੜੇ ਲੱਗਦਾ ਹੈ ਬਾਰਬੀਕਿਊ


ਆਸਟ੍ਰੇਲੀਆ ਵਿਚ ਪੋਲਿੰਗ ਕੇਂਦਰਾਂ ਨੇੜੇ ਵੋਟਰ ਆਪਣੀ ਪਸੰਦ ਦੇ ਸਾਸੇਜ ਵੀ ਖਰੀਦ ਸਕਦੇ ਹਨ। ਇਥੇ ਬਾਰਬੀਕਿਊ ਲਗਾਇਆ ਜਾਂਦਾ ਹੈ ਜਿਥੇ ਵੋਟਰ ਡੈਮੋਕ੍ਰੇਸੀ ਸਾਸੇਜ ਖਰੀਦ ਕੇ ਖਾਣਾ ਪਸੰਦ ਕਰਦੇ ਹਨ।

Sunny Mehra

This news is Content Editor Sunny Mehra