ਆਸਟਰੇਲੀਆ ''ਚ ਹਰ 5 ''ਚੋਂ 1 ਬੱਚਾ ਹੁੰਦੈ ਕਾਗਜ ਖਾਣ ਨੂੰ ਮਜਬੂਰ

04/15/2018 9:17:01 PM

ਕੈਨਬਰਾ— ਆਸਟਰੇਲੀਆ 'ਚ ਪਿਛਲੇ ਇਕ ਸਾਲ ਦੌਰਾਨ 20 ਫੀਸਦੀ ਤੋਂ ਜ਼ਿਆਦਾ ਬੱਚੇ ਭੁੱਖ ਤੋਂ ਪੀੜਤ ਰਹੇ। ਇਕ ਰਿਪੋਰਟ ਮੁਤਾਬਕ ਫੂਡਬੈਂਕ ਵੱਲੋਂ 1000 ਮਾਤਾ-ਪਿਤਾ 'ਤੇ ਕੀਤੇ ਗਏ ਸਰਵੇਖਣ 'ਚ ਪਾਇਆ ਗਿਆ ਕਿ 15 ਸਾਲ ਤੋਂ ਘੱਟ ਉਮਰ ਦੇ ਆਸਟਰੇਲੀਆਈ ਬੱਚਿਆਂ ਦਾ 22 ਫੀਸਦੀ ਅਜਿਹੇ ਪਰਿਵਾਰ 'ਚ ਰਹਿੰਦਾ ਹੈ, ਜੋ ਬੀਤੇ 12 ਮਹੀਨੇ 'ਚ ਕਦੇ-ਕਦੇ ਖਾਣੇ ਤੋਂ ਵਾਂਝੇ ਰਹੇ।
ਸਰਵੇਖਣ 'ਚ ਪਾਇਆ ਗਿਆ ਕਿ ਸਕੂਲ ਜਾ ਰਹੇ 5 ਬੱਚਿਆਂ 'ਚੋਂ ਇਕ ਬੱਚਾ ਹਫਤੇ 'ਚ ਇਕ ਵਾਰ ਬਿਨਾਂ ਨਾਸ਼ਤਾ ਕਿਤੇ ਸਕੂਲ ਜਾਂਦਾ ਹੈ ਤੇ 10 'ਚੋਂ ਇਕ ਬੱਚਾ ਕਰੀਬ ਇਕ ਹਫਤੇ 'ਚ ਇਕ ਵਾਰ ਪੂਰਾ ਦਿਨ ਬਗੈਰ ਖਾਣੇ ਦੇ ਰਹਿੰਦੇ ਹੈ। ਸਰਵੇਖਣ ਮੁਤਾਬਕ ਬਾਲਗਾਂ ਦੇ ਮੁਕਾਬਲੇ ਬੱਚਿਆਂ ਦੇ ਬਿਨਾਂ ਭੋਜਨ ਦੇ ਰਹਿਣ ਦੀ ਸੰਭਾਵਨਾ ਜ਼ਿਆਦਾ ਰਹੀ ਪਰ 29 ਫੀਸਦੀ ਮਾਤਾ-ਪਿਤਾ ਨੇ ਕਿਹਾ ਕਿ ਉਹ ਹਫਤੇ 'ਚ ਕਰੀਬ ਇਕ ਵਾਰ ਬਗੈਰ ਭੋਜਨ ਦੇ ਰਹੇ ਤਾਂ ਜੋ ਉਨ੍ਹਾਂ ਦੇ ਬੱਚੇ ਖਾਣਾ ਖਾ ਸਕਣ। ਫੂਡਬੈਂਕ ਵਿਕਟੋਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਵੇ ਮੈਕਨਾਮਾਰਾ ਨੇ ਕਿਹਾ, 'ਕੁਝ ਬੱਚੇ ਕਾਗਜ ਖਾ ਰਹੇ ਹਨ, ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਨ੍ਹਾਂ ਕੋਲ ਬਹੁਤਾਂ ਖਾਣਾ ਨਹੀਂ ਹੈ ਤੇ ਜ਼ਿਆਦਾ ਭੁੱਖ ਲਗਦੀ ਹੈ ਤਾਂ ਤੁਹਾਨੂੰ ਕਾਗਜ ਖਾਣਾ ਹੋਵੇਗਾ।'