ਕਵੇਟਾ ਮਸਜਿਦ ਹਮਲੇ ਦੀ ISIS ਨੇ ਲਈ ਜ਼ਿੰਮੇਦਾਰੀ, ਇਮਰਾਨ ਨੇ ਤੁਰੰਤ ਮੰਗੀ ਰਿਪੋਰਟ

01/11/2020 6:39:12 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੁੰਮੇ ਦੀ ਨਮਾਜ਼ ਦੌਰਾਨ ਕਵੇਟਾ ਦੀ ਇਕ ਮਸਜਿਦ ਵਿਚ ਹੋਏ ਧਮਾਕੇ 'ਤੇ ਸ਼ਨੀਵਾਰ ਨੂੰ ਤੁਰੰਤ ਰਿਪੋਰਟ ਮੰਗੀ ਹੈ ਤੇ ਇਸ ਘਟਨਾ ਨੂੰ ਨਿੰਦਣਯੋਗ 'ਕਾਇਰਾਨਾ ਅੱਤਵਾਦੀ ਹਮਲਾ' ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ।

ਇਸਲਾਮਿਕ ਸਟੇਟ ਨੇ ਪਾਕਿਸਤਾਨ ਟੈਲੀਗ੍ਰਾਮ ਚੈਨਲ ਤੇ ਕੁਝ ਹੋਰ ਵਿਦੇਸ਼ਈ ਏਜੰਸੀਆਂ 'ਤੇ ਪੋਸਟ ਕੀਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਸ ਨੇ ਕੁਝ ਅਫਗਾਨ ਤਲਿਬਾਨ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ। ਹਾਲਾਂਕਿ ਤਾਲਿਬਾਨ ਬੁਲਾਰੇ ਕਵਾਰੀ ਮੁਹੰਮਦ ਯੂਸਫ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਮਸਜਿਦ ਦੇ ਅੰਦਰ ਕੋਈ ਅਫਗਾਨ ਤਲਿਬਾਨ ਮੈਂਬਰ ਮੌਜੂਦ ਸੀ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਆਤਮਘਾਤੀ ਧਮਾਕੇ ਵਿਚ 16 ਲੋਕ ਮਾਰੇ ਗਏ ਤੇ 19 ਹੋਰ ਜ਼ਖਮੀ ਹੋਏ ਹਨ। ਘਟਨਾ ਦੇ ਵੇਲੇ ਕਰੀਬ 60 ਲੋਕ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਸਨ। ਇਸ ਘਾਤਕ ਧਮਾਕੇ ਤੋਂ ਤਿੰਨ ਦਿਨ ਪਹਿਲਾਂ ਕਵੇਟਾ ਵਿਚ ਹੋਏ ਬੰਬ ਧਮਾਕੇ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ।

ਧਮਾਕੇ ਦੀ ਤਾਜ਼ਾ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਵਿਚ ਆਰਿਫ ਅਲਵੀ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਧਮਾਕੇ ਦੀ ਨਿੰਦਾ ਕੀਤੀ ਤੇ ਲੋਕਾਂ ਦੀ ਮੌਤ 'ਤੇ ਦੁੱਖ ਵਿਅਕਤ ਕੀਤਾ। ਉਹਨਾਂ ਨੇ ਮਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਘਟਨਾ ਸਬੰਧੀ ਤੁਰੰਤ ਰਿਪੋਰਟ ਮੰਗੀ ਹੈ।

Baljit Singh

This news is Content Editor Baljit Singh