ਡ੍ਰੈਗਨ ਦੀ ਧਮਕੀ ਤੋਂ ਡਰੇ ਇਮਰਾਨ, ਚੀਨੀ ਇੰਜੀਨੀਅਰਾਂ ਨੂੰ ਦੇਣਗੇ ਅਰਬਾਂ ਰੁਪਏ ਮੁਆਵਜ਼ਾ

01/19/2022 2:03:50 PM

ਇਸਲਾਮਾਬਾਦ (ਬਿਊਰੋ): ਚੀਨ ਦੇ ਆਰਥਿਕ ਗੁਲਾਮ ਬਣਦੇ ਜਾ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਡ੍ਰੈਗਨ ਦੀ ਧਮਕੀ ਤੋਂ ਡਰ ਗਏ ਹਨ। ਇਮਰਾਨ ਖਾਨ ਹੁਣ ਦਾਸੂ ਪਣਬਿਜਲੀ ਪ੍ਰਾਜੈਕਟ 'ਤੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਚੀਨੀ ਨਾਗਰਿਕਾਂ ਨੂੰ ਅਰਬਾਂ ਰੁਪਏ ਦਾ ਮੁਆਵਜ਼ਾ ਦੇਣ ਜਾ ਰਹੇ ਹਨ। ਪਾਕਿਸਤਾਨ ਸਰਕਾਰ 36 ਚੀਨੀ ਨਾਗਰਿਕਾਂ ਨੂੰ ਮੁਆਵਜ਼ਾ ਦੇਵੇਗੀ, ਜਿਨ੍ਹਾਂ ਵਿੱਚੋਂ 10 ਆਤਮਘਾਤੀ ਹਮਲੇ ਵਿੱਚ ਮਾਰੇ ਗਏ ਸਨ ਅਤੇ 26 ਹੋਰ ਜ਼ਖਮੀ ਹੋ ਗਏ। ਕੰਗਾਲੀ ਦੀ ਹਾਲਤ 'ਚੋਂ ਲੰਘ ਰਹੇ ਪਾਕਿਸਤਾਨ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ 'ਤੇ ਚੀਨ ਨੇ ਕੰਮ ਬੰਦ ਕਰਨ ਦੀ ਧਮਕੀ ਦਿੱਤੀ ਸੀ।

ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਸ ਮੁਆਵਜ਼ੇ ਨੂੰ ਲੈ ਕੇ ਚੀਨ ਅਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਤਣਾਅ ਪੈਦਾ ਹੋ ਗਿਆ ਸੀ। ਇਮਰਾਨ ਸਰਕਾਰ 4 ਤਰ੍ਹਾਂ ਦਾ ਮੁਆਵਜ਼ਾ ਦੇਣ ਜਾ ਰਹੀ ਹੈ, ਜਿਸ 'ਚ 81 ਕਰੋੜ ਰੁਪਏ ਤੋਂ ਲੈ ਕੇ 3.6 ਅਰਬ ਰੁਪਏ ਤੱਕ ਦਾ ਮੁਆਵਜ਼ਾ ਸ਼ਾਮਲ ਹੈ। ਇਸ ਪੂਰੇ ਮਾਮਲੇ ਵਿਚ ਅਹਿਮ ਗੱਲ ਇਹ ਹੈ ਕਿ ਪਾਕਿਸਤਾਨ ਕਾਨੂੰਨੀ ਤੌਰ 'ਤੇ ਜਾਂ ਸਮਝੌਤੇ ਦੀ ਸ਼ਰਤ ਵਜੋਂ ਮੁਆਵਜ਼ਾ ਦੇਣ ਲਈ ਮਜਬੂਰ ਨਹੀਂ ਸੀ। ਇਸ ਤੋਂ ਬਾਅਦ ਵੀ ਇਮਰਾਨ ਖਾਨ ਸਰਕਾਰ ਚੀਨੀ ਧਮਕੀ ਅੱਗੇ ਝੁਕ ਗਈ ਅਤੇ ਹੁਣ ਅਰਬਾਂ ਰੁਪਏ ਦਾ ਮੁਆਵਜ਼ਾ ਦੇਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅੱਜ ਦਾ ਪਾਕਿਸਤਾਨ, ਕਵੇਟਾ 'ਚ ਪੁਲਸ ਕਰਮਚਾਰੀਆਂ ਨੇ ਔਰਤਾਂ ਨਾਲ ਕੀਤੀ ਕੁੱਟਮਾਰ

ਚੀਨੀ ਠੇਕੇਦਾਰਾਂ ਨੇ ਬੰਦ ਕੀਤਾ ਕੰਮ
ਦਾਸੂ ਪ੍ਰਾਜੈਕਟ ਲਈ ਵਿਸ਼ਵ ਬੈਂਕ ਪੈਸਾ ਦੇ ਰਿਹਾ ਹੈ ਅਤੇ ਇਹ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦੇ ਅਧੀਨ ਵੀ ਨਹੀਂ ਆਉਂਦਾ। ਇਸ ਹਮਲੇ ਵਿੱਚ ਚਾਰ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸਨ। ਇਮਰਾਨ ਖਾਨ ਸਰਕਾਰ ਨੇ ਪਹਿਲਾਂ ਇਸ ਘਟਨਾ ਨੂੰ ਅੰਤਰਰਾਸ਼ਟਰੀ ਅਪਮਾਨ ਤੋਂ ਬਚਣ ਲਈ ਗੈਸ ਲੀਕੇਜ਼ ਕਰਾਰ ਦਿੱਤਾ ਸੀ, ਜਿਸ ਨਾਲ ਚੀਨ ਗੁੱਸੇ ਵਿੱਚ ਸੀ ਅਤੇ ਸੀਪੀਈਸੀ ਮੀਟਿੰਗ ਰੱਦ ਕਰ ਦਿੱਤੀ ਸੀ। ਚੀਨੀ ਠੇਕੇਦਾਰ ਨੇ ਦਸੂਹਾ ਪ੍ਰਾਜੈਕਟ ਦਾ ਕੰਮ ਵੀ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਇਮਰਾਨ ਸਰਕਾਰ ਨੇ ਮੰਨਿਆ ਕਿ ਇਹ ਅੱਤਵਾਦੀ ਹਮਲਾ ਸੀ।

ਚੀਨੀ ਕੰਪਨੀ ਨੇ ਮੁਆਵਜ਼ੇ ਵਜੋਂ 37 ਮਿਲੀਅਨ ਡਾਲਰ ਦੀ ਵੱਡੀ ਰਕਮ ਦੀ ਮੰਗ ਕੀਤੀ ਸੀ। ਚੀਨ ਦੇ ਹੰਕਾਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜੋ ਮੁਆਵਜ਼ਾ ਮੰਗਿਆ ਸੀ, ਉਹ ਚੀਨ 'ਚ ਇਸੇ ਤਰ੍ਹਾਂ ਦੇ ਹਮਲੇ 'ਚ ਮਿਲੇ ਮੁਆਵਜ਼ੇ ਤੋਂ ਜ਼ਿਆਦਾ ਸੀ। ਤੁਹਾਨੂੰ ਦੱਸ ਦੇਈਏ ਕਿ ਚੀਨ ਦੇ ਸੀਪੀਈਸੀ ਪ੍ਰਾਜੈਕਟ ਨੂੰ ਪਾਕਿਸਤਾਨ ਵਿੱਚ ਲਗਾਤਾਰ ਝਟਕੇ ਲੱਗ ਰਹੇ ਹਨ। ਜਿੱਥੇ ਕੰਮ ਦੀ ਰਫ਼ਤਾਰ ਮੱਠੀ ਪਈ ਹੈ, ਉੱਥੇ ਹੀ ਨਵੇਂ ਪ੍ਰਾਜੈਕਟਾਂ ਦੀ ਮਨਜ਼ੂਰੀ ਵੀ ਦੋਵੇਂ ਪਾਸੇ ਠੱਪ ਹੋ ਗਈ ਹੈ।

Vandana

This news is Content Editor Vandana