ਪਾਕਿ ''ਚ ਇਕ ਦਿਨ ''ਚ ਦੋ ਅੱਤਵਾਦੀ ਹਮਲੇ, 20 ਫੌਜੀਆਂ ਦੀ ਮੌਤ ''ਤੇ ਇਮਰਾਨ ਨੇ ਜਤਾਇਆ ਦੁੱਖ

10/16/2020 2:51:37 PM

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਪੱਛਮੀ ਹਿੱਸੇ 'ਚ ਹੋਏ ਦੋ ਵੱਖ-ਵੱਖ ਅੱਤਵਾਦੀ ਹਮਲਿਆਂ 'ਚ ਘੱਟ ਤੋਂ ਘੱਟ 20 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਸਮਾਚਾਰ ਪੱਤਰ ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਪਹਿਲਾਂ ਹਮਲਾ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਦੇ ਗਵਾਦਰ ਜ਼ਿਲ੍ਹੇ 'ਚ ਹੋਇਆ ਜਦ ਕਿ ਦੂਜਾ ਹਮਲਾ ਖੈਬਰ-ਪਖਤੁਨਖਵਾ ਪ੍ਰਾਂਤ ਦੇ ਉੱਤਰੀ ਵਜੀਰੀਸਤਾਨ ਜ਼ਿਲ੍ਹੇ 'ਚ ਹੋਇਆ। 


ਉੱਤਰੀ ਵਜੀਰੀਸਤਾਨ ਦੇ ਰਜ਼ਮਾਨ ਖੇਤਰ 'ਚ ਇਕ ਆਈ.ਈ.ਡੀ. ਧਮਾਕਾ ਹੋਇਆ ਜਿਸ 'ਚ ਇਕ ਅਧਿਕਾਰੀ ਸਮੇਤ ਛੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਜਦ ਕਿ ਬਲੋਚਿਸਤਾਨ ਦੇ ਅੋਰਮਾਰਾ ਸ਼ਹਿਰ 'ਚ ਅੱਤਵਾਦੀਆਂ ਨੇ ਤੇਲ ਅਤੇ ਗੈਸ ਵਿਕਾਸ ਕੰਪਨੀ ਲਿਮਟਿਡ ਦੇ ਇਕ ਕਾਫ਼ਿਲੇ 'ਤੇ ਹਮਲਾ ਕਰ ਦਿੱਤਾ ਜਿਸ 'ਚ 14 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਨ੍ਹਾਂ ਹਮਲਿਆਂ ਦੀ ਨਿੰੰਦਾ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। 


ਗਵਾਦਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਲੋਚਿਸਤਾਨ-ਹਬ-ਕਰਾਚੀ ਤੱਟੀ ਰਾਜਮਾਰਗ 'ਤੇ ਓਰਮਾਰਾ ਦੇ ਨੇੜੇ ਪਹਾੜਾਂ ਤੋਂ ਕਾਫ਼ਿਲੇ 'ਤੇ ਹਮਲਾ ਕੀਤਾ। ਫੌਜ ਨੇ ਦੱਸਿਆ ਕਿ ਇਸ ਹਮਲੇ 'ਚ ਸ਼ਾਜਿਸ਼ ਰਚ ਕੇ ਅੰਜਾਮ ਦਿੱਤਾ ਗਿਆ ਹੈ ਅਤੇ ਅੱਤਵਾਦੀਆਂ ਨੂੰ ਪਹਿਲਾਂ ਤੋਂ ਹੀ ਕਾਫ਼ਿਲੇ ਦੇ ਕਰਾਚੀ ਜਾਣ ਦੀ ਜਾਣਕਾਰੀ ਦਿੱਤੀ। ਉਹ ਕਾਫ਼ਿਲੇ ਦੀ ਉਡੀਕ ਕਰ ਰਹੇ ਸਨ। 


ਐੱਫ.ਸੀ. ਦੇ ਹੋਰ ਕਰਮਚਾਰੀ ਕਾਫ਼ਿਲੇ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ 'ਚ ਸਫ਼ਲ ਰਹੇ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਦੀ ਮੁੱਖ ਵਿਕਾਸ ਪ੍ਰਾਜੈਕਟਾਂ 'ਚ ਗਵਾਦਰ ਬੰਦਗਾਰ ਮੁੱਖ ਹੈ ਅਤੇ ਸਰਕਾਰੀ ਸੰਸਥਾਨਾਂ ਦੇ ਅਧਿਕਾਰੀ ਅਤੇ ਵਿਦੇਸ਼ ਕਰਮਚਾਰੀ ਇਥੇ ਭਾਰੀ ਸੁਰੱਖਿਆ ਦੇ ਵਿਚਕਾਰ ਕੰਮ ਕਰਦੇ ਹਨ। ਕਿਸੇ ਵੀ ਪ੍ਰਤੀਬੰਧਤ ਵੱਖਵਾਦੀ ਸੰਗਠਨ, ਅੱਤਵਾਦੀ ਸੰਗਠਨ ਜਾਂ ਕਿਸੇ ਹੋਰ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Aarti dhillon

This news is Content Editor Aarti dhillon