ਇਮਰਾਨ ਖਾਨ ਨੇ ਵੇਚ ਦਿੱਤਾ ਪਾਕਿਸਤਾਨ

07/14/2019 4:53:16 PM

ਲਾਹੌਰ (ਏਜੰਸੀ)- ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ.) ਤੋਂ ਕਰਜ਼ਾ ਲੈਣ ਦਾ ਫੈਸਲਾ ਲਿਆ ਹੈ, ਜਿਸ ਦੇ ਵਿਰੋਧ ਵਿਚ ਪਾਕਿਸਤਾਨ ਵਿਚ ਸ਼ਨੀਵਾਰ ਨੂੰ ਆਮ ਆਦਮੀ ਤੋਂ ਲੈ ਕੇ ਵਪਾਰੀ ਤੱਕ ਸੜਕ 'ਤੇ ਉੱਤਰ ਆਏ। ਅਜਿਹੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਧਰ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਮੁਖੀ ਸ਼ਹਿਬਾਜ਼ ਸ਼ਰੀਫ ਨੇ ਪੀ.ਐਮ. ਇਮਰਾਨ 'ਤੇ ਜਨਤਾ ਕੋਲੋਂ ਦੇਸ਼ ਚੋਰੀ ਕਰਕੇ ਸਰਕਾਰ ਬਣਾਉਣ ਅਤੇ ਆਈ.ਐਮ.ਐਫ. ਹਥੋਂ ਦੇਸ਼ ਵੇਚਣ ਦੇ ਗੰਭੀਰ ਦੋਸ਼ ਲਗਾਏ।
ਦਰਅਸਲ ਪਾਕਿਸਤਾਨ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਇਮਰਾਨ ਸਰਕਾਰ ਨੇ ਕੌਮਾਂਤਰੀ ਮੁਦਰਾ ਕੋਸ਼ (ਆਈ.ਐਮ.ਐਫ.) ਤੋਂ ਕਰਜ਼ਾ ਲੈਣ ਦਾ ਫੈਸਲਾ ਕੀਤਾ, ਪਰ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਕਰਜ਼ੇ ਦੀਆਂ ਸ਼ਰਤਾਂ ਨੇ ਪਾਕਿਸਤਾਨੀਆਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਕਾਰਨ ਪਾਕਿਸਤਾਨੀ ਨਾਗਰਿਕਾਂ ਨੇ ਸ਼ਨੀਵਾਰ ਇਸ ਦੇ ਖਿਲਾਫ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੇ ਹੋਰ ਵੱਡੇ ਸ਼ਹਿਰ ਸ਼ਨੀਵਾਰ ਨੂੰ ਬੰਦ ਰਹੇ ਅਤੇ ਪਾਕਿਸਤਾਨ ਦੇ ਹੋਰ ਵਿਰੋਧੀ ਧੜਿਆਂ ਨੇ ਵੀ ਇਸ ਨੂੰ ਬੰਦ ਕਰਨ ਦੀ ਹਮਾਇਤ ਕੀਤੀ।
ਨਵਾਜ਼ ਸ਼ਰੀਫ ਨੂੰ ਰਿਹਾਅ ਕਰੇ ਸਰਕਾਰ, ਉਥੇ ਉਬਾਰਾਂਗੇ
ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਅਤੇ ਸਾਬਕਾ ਪੀ.ਐਮ.ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਉਨ੍ਹਾਂ ਦੇ ਭਰਾ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਵਿਚ ਅਜਿਹੀ ਸਥਿਤੀ ਨਹੀਂ ਆਉਣ ਦਿੱਤੀ ਸੀ। ਨਵਾਜ਼ ਸ਼ਰੀਫ ਦੀ ਰਿਹਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਫ ਨਵਾਜ਼ ਹੀ ਹੈ, ਜੋ ਪਾਕਿਸਤਾਨ ਅਤੇ ਇਥੋਂ ਦੀ ਜਨਤਾ ਦਾ ਭਲਾ ਕਰਨ  ਦੀ ਕੂਵਤ ਰੱਖਦੇ ਹਨ।
ਟੈਕਸ ਵਿਚ ਘਟੇਗੀ ਰਾਹਤ, ਨੌਕਰੀਆਂ ਵੀ ਘਟਣਗੀਆਂ
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਰਕਾਰ ਅਜੇ ਤੱਕ ਜਨਤਾ ਨੂੰ ਜੋ ਟੈਕਸਾਂ ਵਿਚ ਰਾਹਤ ਦੇ ਰਹੀ ਸੀ, ਉਸ ਨੂੰ ਵਾਪਸ ਲੈਣਾ ਹੋਵੇਗਾ। ਇਸ ਤੋਂ ਇਲਾਵਾ ਨਵੇਂ ਟੈਕਸਾਂ ਨੂੰ ਲਾਗੂ ਕਰਨਾ ਹੈ। ਇਹੀ ਨਹੀਂ, ਆਈ.ਐਮ.ਐਫ. ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਦੀ ਸਰਕਾਰ ਨੂੰ ਸਰਕਾਰੀ ਨੌਕਰੀਆਂ ਵਿਚ ਵੀ ਕਟੌਤੀ ਕਰਨੀ ਹੋਵੇਗੀ ਤਾਂ ਜੋ ਸਰਕਾਰ 'ਤੇ ਆਰਥਿਕ ਬੋਝ ਘੱਟ ਹੋ ਸਕੇ। ਜਿਸ ਤੋਂ ਬਾਅਦ ਤੋਂ ਹੀ ਵਿਰੋਧ ਹੋ ਰਿਹਾ ਹੈ।
ਬੰਦ 'ਤੇ ਕਾਰੋਬਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਇਤਰਾਜ਼ ਨਹੀਂ ਹੈ ਕਿ ਸਰਕਾਰ ਟੈਕਸ ਦਾਇਰੇ ਨੂੰ ਵਧਾਉਣਾ ਚਾਹੁੰਦੀ ਹੈ, ਪਰ ਇਥੇ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਜੋ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਉਦਯੋਗ ਧੰਧਿਆਂ ਦੀ ਹਾਲਤ ਖਸਤਾ ਹੈ।

Sunny Mehra

This news is Content Editor Sunny Mehra