ਬੀਮਾਰੀ ਕਾਰਨ 10 ਸਾਲ ਤੱਕ ਬੈਠ ਨਹੀਂ ਸਕੀ ਔਰਤ, ਨਿਸ਼ਾਨ ਲੁਕਾਉਣ ਲਈ ਚੁੱਕਿਆ ਇਹ ਕਦਮ

12/07/2017 2:33:12 PM

ਬ੍ਰਿਟੇਨ (ਬਿਊਰੋ)— ਤੁਸੀਂ ਹੁਣ ਤੱਕ ਕਈ ਦੁਰਲੱਭ ਬੀਮਾਰੀਆਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਅਜਿਹੀ ਬੀਮਾਰੀ ਬਾਰੇ ਸੁਣਿਆ ਹੈ, ਜਿਸ ਵਿਚ ਵਿਅਕਤੀ ਨੂੰ ਬੈਠਣ ਵਿਚ ਮੁਸ਼ਕਲ ਹੁੰਦੀ ਹੋਵੇ। ਬ੍ਰਿਟੇਨ ਦੀ ਨਿਕੋਲਾ ਫਲੈਚਰ (37) ਇਕ ਅਜਿਹੀ ਦਰਦਨਾਕ ਬੀਮਾਰੀ ਦੇ ਚਪੇਟ ਵਿਚ ਆ ਗਈ ਸੀ, ਜਿਸ ਕਾਰਨ ਉਹ ਲਗਾਤਾਰ 10 ਸਾਲ ਤੋਂ ਬੈਠ ਵੀ ਨਹੀਂ ਸਕੀ ਸੀ। 19 ਸਾਲ ਦੀ ਉਮਰ ਵਿਚ ਨਿਕੋਲਾ ਨੂੰ crohn's disease ਹੋ ਗਿਆ ਸੀ। ਇਸ ਦੇ ਅਸਰ ਨਾਲ ਉਨ੍ਹਾਂ ਦੇ ਪਿਛਲੇ ਹਿੱਸੇ 'ਤੇ ਕਰੀਬ 5 ਇੰਚ ਡੂੰਘਾ ਜ਼ਖਮ ਹੋ ਗਿਆ। ਕਰੀਬ 10 ਸਾਲਾਂ ਤੱਕ ਦਰਦ ਸਹਿਣ ਮਗਰੋਂ ਡਾਕਟਰਾਂ ਨੇ ਉਸ ਦੇ ਪ੍ਰਭਾਵਿਤ ਹਿੱਸੇ ਨੂੰ ਕੱਟ ਕੇ ਵੱਖ ਕਰ ਦਿੱਤਾ ਪਰ ਇਸ ਮਗਰੋਂ ਨਿਕੋਲਾ ਦੇ ਪਿਛਲੇ ਹਿੱਸੇ 'ਤੇ ਬਹੁਤ ਅਜੀਬ ਨਿਸ਼ਾਨ ਬਣ ਗਏ।
ਇੰਝ ਹੋਇਆ ਸੀ ਬੀਮਾਰੀ ਦਾ ਅਹਿਸਾਸ


6 ਬੱਚਿਆਂ ਦੀ ਮਾਂ ਨਿਕੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ 10 ਸਾਲ ਦੀ ਉਮਰ ਵਿਚ ਹੀ ਇਸ ਖਤਰਨਾਕ ਬੀਮਾਰੀ ਦਾ ਅਹਿਸਾਸ ਹੋ ਗਿਆ ਸੀ। ਬਾਰ-ਬਾਰ ਟਾਇਲਟ ਜਾਣ ਕਾਰਨ ਉਸ ਦਾ ਵਜ਼ਨ ਲਗਾਤਾਰ ਘਟਦਾ ਜਾ ਰਿਹਾ ਸੀ। ਨਿਕੋਲਾ ਨੇ ਕਿਹਾ,''ਜਦੋਂ ਮੈਨੂੰ ਇਸ ਬੀਮਾਰੀ ਦੀ ਸ਼ੁਰੂਆਤ ਬਾਰੇ ਪਤਾ ਲੱਗਾ ਤਾਂ ਆਪਣੇ ਪਿਤਾ ਰੌਬਰਟ ਅਤੇ ਮਾਂ ਜੈਨੇਟ (56) ਨੂੰ ਇਸ ਬਾਰੇ ਦੱਸਣ ਵਿਚ ਮੈਨੂੰ ਸ਼ਰਮ ਆ ਰਹੀ ਸੀ ਪਰ ਤਕਲੀਫ ਇੰਨੀ ਜ਼ਿਆਦਾ ਸੀ ਕਿ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ।''
ਨਿਸ਼ਾਨ ਛੁਪਾਉਣ ਲਈ ਅਪਨਾਇਆ ਇਹ ਕਦਮ


ਇਸ ਮਗਰੋਂ ਤੁਰੰਤ ਡਾਕਟਰਾਂ ਦੀ ਸਲਾਹ ਲਈ ਗਈ। 10 ਸਾਲ ਤੱਕ ਦਰਦ ਸਹਿਣ ਮਗਰੋਂ ਜਦੋਂ ਸਥਿਤੀ ਜ਼ਿਆਦਾ ਗੰਭੀਰ ਹੋ ਗਈ ਤਾਂ ਡਾਕਟਰਾਂ ਨੇ ਸਰਜਰੀ ਕਰਨ ਦਾ ਫੈਸਲਾ ਲਿਆ। ਸਰਜਰੀ ਮਗਰੋਂ ਸਰੀਰ ਦੇ ਪਿਛਲੇ ਹਿੱਸੇ 'ਤੇ ਬਣੇ ਨਿਸ਼ਾਨ ਕਾਰਨ ਨਿਕੋਲਾ ਪਰੇਸ਼ਾਨ ਹੋ ਗਈ ਸੀ। ਇਸ ਨਿਸ਼ਾਨ ਨੂੰ ਲੁਕਾਉਣ ਲਈ ਉਸ ਨੇ ਇਕ ਅਨੋਖਾ ਕਦਮ ਚੁੱਕਿਆ। ਨਿਕੋਲਾ ਨੇ ਆਪਣੇ ਬੱਟ 'ਤੇ ਇਕ ਗੁਲਾਬ ਦਾ ਟੈਟੂ ਬਣਵਾ ਲਿਆ। ਹੁਣ ਸੋਸ਼ਲ ਮੀਡੀਆ 'ਤੇ ਉਹ ਇਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।