ਨਿਊਯਾਰਕ ''ਚ ਗੈਰ ਕਾਨੂੰਨੀ ਹਥਿਆਰ ਰੱਖਣ ਦਾ ਵਧਿਆ ਸ਼ੌਂਕ, ਸਸਤੇ ਹਥਿਆਰ ਲੈ ਰਹੇ ਕੀਮਤੀ ਜਾਨਾਂ

12/10/2020 12:55:55 PM

ਨਿਊਯਾਰਕ ਸਿਟੀ- ਅਮਰੀਕਾ ਦੇ ਨਿਊਯਾਰਕ ਵਿਚ 20 ਤੋਂ 70 ਹਜ਼ਾਰ ਰੁਪਏ ਵਿਚ ਆਧੁਨਿਕ ਪਿਸਤੌਲ ਜਾਂ ਰਾਈਫਲ ਗੈਰ ਕਾਨੂੰਨੀ ਰੂਪ ਨਾਲ ਖਰੀਦ ਕੇ ਆਪਣੀ ਸੁਰੱਖਿਆ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪੁਲਸ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੋਂ ਨਾ ਉਮੀਦ ਹਨ ਕਿ ਜ਼ਰੂਰਤ ਸਮੇਂ ਇਹ ਨਾਗਰਿਕਾਂ ਦੀ ਸੁਰੱਖਿਆ ਕਰ ਸਕਣਗੇ ਜਾਂ ਨਹੀਂ। 

ਗੈਰ ਕਾਨੂੰਨੀ ਹਥਿਆਰਾਂ ਦੇ ਵੱਧਦੇ ਸ਼ੌਂਕ ਦਾ ਨਤੀਜਾ ਇਹ ਹੋਇਆ ਹੈ ਕਿ ਇਸ ਸਾਲ ਨਵੰਬਰ ਖਤਮ ਹੋਣ ਤੱਕ ਉੱਥੇ 1,730 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਅਤੇ 15 ਸਾਲ ਵਿਚ ਸਭ ਤੋਂ ਵੱਧ ਹੈ। ਉੱਥੇ ਹੀ, 420 ਲੋਕਾਂ ਦਾ ਕਤਲ ਹੋਇਆ ਹੈ ਜੋ ਪਿਛਲੇ ਸਾਲ ਦੀਆਂ 304 ਹੱਤਿਆਵਾਂ ਤੋਂ 40 ਫੀਸਦੀ ਵੱਧ ਹੈ। ਇਸ ਸਾਲ ਮਹਾਮਾਰੀ, ਹਿੰਸਕ ਨਾਗਰਿਕ ਪ੍ਰਦਰਸ਼ਨਾਂ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਭਾਈਚਾਰਿਆਂ ਦੇ ਹੋਰ ਖਰਾਬ ਹੁੰਦੇ ਹਾਲਾਤ ਦੇਖ ਰਹੇ ਨਿਊਯਾਰਕ ਲਈ ਗੈਰ ਕਾਨੂੰਨੀ ਅਸਲੇ ਰੱਖਣ ਦਾ ਇਹ ਸੱਭਿਆਚਾਰ ਇਕ ਹੋਰ ਨਵੀਂ ਅਤੇ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ।

ਖਾਸ ਤੌਰ 'ਤੇ ਨਾਬਾਲਗਾਂ ਅਤੇ ਨੌਜਵਾਨਾਂ ਵਿਚ ਇਸ ਦਾ ਕਾਫੀ ਸ਼ੌਂਕ ਵੱਧ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਲੋਕ ਹਥਿਆਰ ਰੱਖਣਾ ਜ਼ਰੂਰੀ ਸਮਝ ਰਹੇ ਹਨ ਤਾਂ ਇਸ ਦੇ ਨਤੀਜੇ ਵੀ ਬੁਰੇ ਹੀ ਹੋਣਗੇ। ਹਿੰਸਾ ਦੇ ਖ਼ਿਲਾਫ਼ ਹਿੰਸਾ ਤਾਂ ਅਜਿਹਾ ਚੱਕਰ ਹੈ ਜੋ ਕਦੇ ਖ਼ਤਮ ਹੀ ਨਹੀਂ ਹੋਵੇਗਾ। 

ਕੋਰਟ ਇਨੋਵੇਸ਼ਨ ਕੇਂਦਰ ਵਲੋਂ ਕੀਤੇ ਗਏ ਅਧਿਐਨ ਮੁਤਾਬਕ ਨੌਜਵਾਨ ਇਹ ਮੰਨ ਰਹੇ ਹਨ ਕਿ ਸਿਰਫ ਪ੍ਰਸ਼ਾਸਨ ਨਹੀਂ ਬਲਕਿ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਖੇਤਰੀ ਨੇਤਾ ਵੀ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪ ਹੀ ਆਪਣੀ ਸੁਰੱਖਿਆ ਕਰਨੀ ਪਵੇਗੀ।  ਅਧਿਐਨ ਵਿਚ ਸ਼ਾਮਲ 330 ਲੋਕਾਂ ਵਿਚੋਂ 80 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਕਦੇ ਨਾ ਕਦੇ ਗੋਲੀ ਚਲਾਈ ਗਈ ਜਾਂ ਖੁਦ ਉਨ੍ਹਾਂ ਨੇ ਕਿਸੇ 'ਤੇ ਗੋਲੀ ਚਲਾਈ। 90 ਫੀਸਦੀ ਨੇ ਦੱਸਆ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਈ ਮੈਂਬਰ ਜਾਂ ਮਿੱਤਰ ਨੂੰ ਕਦੇ ਨਾ ਕਦੇ ਗੋਲੀ ਲੱਗੀ ਹੈ। ਇੱਥੇ ਕਿਰਾਏ 'ਤੇ ਵੀ ਬੰਦੂਕਾਂ ਤੇ ਪਿਸਤੌਲਾਂ ਦਿੱਤੀਆਂ ਜਾਂਦੀਆਂ ਹਨ। 

Lalita Mam

This news is Content Editor Lalita Mam