''ਜਿੱਤਣਾ ਹੈ ਤਾਂ ਜੰਮ ਕੇ ਖਾਓ''

10/18/2017 12:58:19 AM

ਟੋਰਾਂਟੋ— ਬੀਤੇ 14 ਅਕਤੂਬਰ ਨੂੰ ਟੋਰਾਂਟੋ 'ਚ ਵਰਲਡ ਪੌਟਾਇਨ ਈਟਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਇਹ ਦੁਨੀਆ ਭਰ 'ਚ ਦੂਜਾ ਸਭ ਤੋਂ ਵੱਡਾ ਪੇਸ਼ੇਵਰ ਖਾਣਾ ਮੁਕਾਬਲਾ ਹੈ। ਇਸ ਮੁਕਾਬਲੇ 'ਚ ਵਿਅਕਤੀਗਤ ਤੌਰ 'ਤੇ ਤਿੰਨ ਪ੍ਰਤੀਯੋਤਾਵਾਂ ਹੁੰਦੀਆਂ ਹਨ: ਐਮੇਚਿਉਰ, ਚੈਰਿਟੀ ਚੈਲੇਂਡ ਤੇ ਪੇਸ਼ੇਵਰ। ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਪੌਟਾਇਨ ਖਾਣ ਵਾਲੇ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ।


ਟੋਰਾਂਟੋ 'ਚ ਹੋਈ ਇਸ 8ਵੀਂ ਸਾਲਾਨਾ ਵਰਲਡ ਪੌਟਾਇਨ ਈਟਿੰਗ ਚੈਂਪੀਅਨਸ਼ਿਪ 'ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ 'ਚ ਕਾਰਸੇਨ ਸਿਨਕੋਟੀ ਜੇਤੂ ਰਿਹਾ, ਜਿਸ ਨੇ 10 ਮਿੰਟਾਂ 'ਚ ਪੌਟਾਇਨ ਦੇ 40.5 ਡੱਬੇ (9.125 ਕਿਲੋ) ਖਾਧੇ।