ਨਿਊਜ਼ੀਲੈਂਡ ਵਿਚ ਪੜ੍ਹਨਾ ਹੈ ਤਾਂ ਜ਼ਰੂਰ ਦੇਖੋ ਇਹ ਇੰਟਰਵਿਊ (ਵੀਡੀਓ)

11/30/2019 1:44:52 PM

ਵੈਲਿੰਗਟਨ (ਨਿਊਜ਼ੀਲੈਂਡ)(ਰਮਨਦੀਪ ਸਿੰਘ ਸੋਢੀ)- ਪੰਜਾਬ ਵਿਚ ਵਿਦਿਆਰਥੀ ਵਰਗ ਦੀ ਪੀੜ੍ਹੀ ਲਗਾਤਾਰ ਵਿਦੇਸ਼ਾਂ ਵੱਲ ਨੂੰ ਜਾ ਰਹੀ ਹੈ। ਅਜਿਹੇ ਸਮੇਂ ਵਿਚ ਉਹਨਾਂ ਵਿਚ ਜਾਣਕਾਰੀ ਦੀ ਬਹੁਤ ਘਾਟ ਹੈ। ਇਸ ਦੌਰਾਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਯੂਨੀਵਰਸਿਟੀ ਦੀ ਚੋਣ ਕਿਵੇਂ ਕਰਨੀ ਹੁੰਦੀ ਹੈ, ਫੀਸ ਕਿਵੇਂ ਭਰਨੀ ਹੈ, ਕਿਹੜਾ ਡਿਪਲੋਮਾ ਸਹੀ ਹੈ, ਇਹ ਸਾਰੇ ਸਵਾਲ ਉਹਨਾਂ ਦੇ ਦਿਮਾਗ ਦੇ ਅੰਦਰ ਰਹਿੰਦੇ ਹਨ। ਬਹੁਤ ਸਾਰੇ ਮਾਪੇ ਅਜਿਹੇ ਵੀ ਹੁੰਦੇ ਹਨ ਜੋ ਹਜ਼ਾਰਾਂ ਡਾਲਰ ਫੀਸ ਤਾਂ ਭਰ ਦਿੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਾਲਜ ਦੀ ਚੋਣ ਕਿਵੇਂ ਕਰਨੀ ਹੈ। ਇਹਨਾਂ ਸਾਰੇ ਸਵਾਲਾਂ 'ਤੇ ਅਸੀਂ ਤੁਹਾਨੂੰ 'ਜਗਬਾਣੀ' ਦੀ ਖਾਸ ਪੇਸ਼ਕਸ਼ ਦਿਖਾਉਣ ਜਾ ਰਹੇ ਹਾਂ, ਜਿਸ ਵਿਚ 'ਜਗਬਾਣੀ' ਦੇ ਸੀਨੀਅਰ ਪੱਤਰਕਾਰ 'ਰਮਨਦੀਪ ਸਿੰਘ ਸੋਢੀ' ਏ.ਟੀ.ਐਮ.ਸੀ. ਨਿਊਜ਼ੀਲੈਂਡ ਦੇ ਪ੍ਰਤੀਨਿਧ ਜੀ.ਐਸ. ਬਾਜਵਾ ਨਾਲ ਗੱਲ ਕਰਦਿਆਂ ਤੁਹਾਡੇ ਸਾਰੇ ਸਵਾਲਾਂ ਦਾ ਹੱਲ ਦੱਸਣਗੇ।

Baljit Singh

This news is Content Editor Baljit Singh