ਜੇਕਰ ਤੁਸੀਂ ਵੀ ਰਹਿੰਦੇ ਹੋ ਰੌਲੇ-ਰੱਪੇ ਵਾਲੀ ਥਾਂ ''ਤੇ ਤਾਂ ਹੋ ਜਾਓ ਚੌਕਸ, ਹੋ ਸਕਦਾ ਹੈ ਇਹ ਅੰਜ਼ਾਮ

06/26/2017 6:37:11 PM

ਲੰਡਨ— ਜੇਕਰ ਤੁਸੀਂ ਵੀ ਭੀੜ ਭਰੇ ਜਾਂ ਰੌਲੇ-ਰੱਪੇ ਵਾਲੇ ਇਲਾਕੇ ਵਿਚ ਰਹਿੰਦੇ ਹੋ ਤਾਂ ਸੰਭਲ ਜਾਓ। ਵਿਗਿਆਨੀਆਂ ਦਾ ਕਹਿਣਾ ਹੈ ਕਿ ਤੰਗ ਗਲੀਆਂ, ਕਸਬਿਆਂ, ਮੁਹੱਲਿਆਂ 'ਚ ਰਹਿਣ ਵਾਲਿਆਂ ਨੂੰ ਦਿਲ ਦੀਆਂ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਲੰਡਨ ਦੀ ਨਟਿੰਘਮ ਟਰੈਂਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਦੇਖਿਆ ਕਿ ਲਗਾਤਾਰ ਆਵਾਜ਼ਾਂ ਸਾਡੇ ਦਿਲ 'ਤੇ ਅਸਰ ਕਰਦੀ ਹਨ। ਇਸ ਦਾ ਧੜਕਨ 'ਤੇ ਉਲਟ ਅਸਰ ਪੈਂਦਾ ਹੈ। 
ਅਜਿਹਾ ਭਾਰਤ 'ਚ ਵਧ ਹੁੰਦਾ ਹੈ, ਜਿੱਥੇ ਕੁਝ ਸ਼ਹਿਰਾਂ 'ਚ ਆਵਾਜ਼ ਪ੍ਰਦੂਸ਼ਣ ਤੈਅ ਸੀਮਾ ਤੋਂ ਵਧ ਹੁੰਦਾ ਹੈ। ਕਾਰਖਾਨੇ, ਫੈਕਟਰੀਆਂ ਜਿੱਥੇ ਹਰ ਸਮੇਂ ਭੰਨ-ਤੋੜ ਦੀਆਂ ਆਵਾਜ਼ਾਂ ਆਉਣਾ ਆਮ ਗੱਲ ਹੈ। ਯੂਨੀਵਰਸਿਟੀ ਦੇ ਸ਼ੋਧਕਰਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਆਵਾਜ਼ਾਂ ਨਾਲ ਦਿਲ ਦੀ ਧੜਕਨ ਦੀ ਰਫਤਾਰ 'ਤੇ ਫਰਕ ਪੈਂਦਾ ਹੈ। ਜੇਕਰ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਹੈ ਤਾਂ ਦਿਲ ਦੀ ਧੜਕਨ ਦੀ ਸਮੱਸਿਆ ਵਧ ਸਕਦੀ ਹੈ। ਸ਼ੋਧ 'ਚ ਇਹ ਵੀ ਪਾਇਆ ਗਿਆ ਹੈ ਕਿ ਹਵਾ ਦੇ ਦਬਾਅ ਦਾ ਸਰੀਰ ਦੇ ਤਾਪਮਾਨ 'ਤੇ ਵੀ ਅਸਰ ਪੈਂਦਾ ਹੈ। ਆਵਾਜ਼ ਪ੍ਰਦੂਸ਼ਣ ਤੋਂ ਬੱਚਣ ਦੀ ਸਲਾਹ ਦਿੱਤੀ ਜਾਂਦੀ ਹੈ।