ਜੇਕਰ ਜਾ ਰਹੇ ਹੋ ਦੁਬਈ, ਤਾਂ ਇਨ੍ਹਾਂ ਚੀਜ਼ਾਂ ਦਾ ਮੁਫਤ ''ਚ ਲਓ ਨਜ਼ਾਰਾ

06/24/2017 3:31:39 PM

ਦੁਬਈ— ਦੁਨੀਆ ਦੇ ਖੂਬਸੂਰਤ ਸ਼ਹਿਰਾਂ 'ਚੋਂ ਇਕ ਦੁਬਈ 'ਚ ਹਰ ਸਾਲ ਭਾਰੀ ਗਿਣਤੀ 'ਚ ਲੋਕ ਘੁੰਮਣ ਲਈ ਆਉਂਦੇ ਹਨ। ਇਸ ਥਾਂ ਦੀ ਖੂਬਸੂਰਤੀ ਦੁਨੀਆ ਭਰ ਦੇ ਸੈਲਾਨੀਆਂ ਨੂੰ ਇੱਥੇ ਆਉਣ 'ਤੇ ਮਜਬੂਰ ਕਰ ਦਿੰਦੀ ਹੈ। ਉੱਚੀਆਂ-ਉੱਚੀਆਂ ਇਮਾਰਤਾਂ ਤੋਂ ਇਲਾਵਾ ਰੇਗਿਸਤਾਨ ਦੀ ਸਫਾਰੀ, ਮਰੀਮ ਡਰਾਈਵ, ਰੋਮਾਂਚਕ ਸਫਰ 'ਤੇ ਲੈ ਜਾਂਦੀ ਹੈ। ਹਾਲਾਂਕਿ ਸੈਲਾਨੀਆਂ ਲਈ ਦੁਬਈ ਦੁਨੀਆ ਦੇ ਮਹਿੰਗੇ ਸ਼ਹਿਰਾਂ 'ਚੋਂ ਇਕ ਹੈ। ਇਸ ਸਿਲਸਿਲੇ 'ਚ ਅੱਜ ਅਸੀਂ ਤੁਹਾਨੂੰ ਦੁਬਈ ਦੀਆਂ ਉਨ੍ਹਾਂ ਥਾਵਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦਾ ਮਜ਼ਾ ਤੁਸੀਂ ਮੁਫਤ 'ਚ ਲੈ ਸਕਦੇ ਹੋ। 


ਦੁਬਈ ਫਾਊਨਟੇਨ— ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੁਬਈ ਦੀ ਸ਼ਾਨ ਹੈ। ਸੈਲਾਨੀ ਸਭ ਤੋਂ ਪਹਿਲਾਂ ਇੱਥੇ ਆਉਂਦੇ ਹਨ। ਇਸ ਲਈ ਜੇਕਰ ਇੱਥੇ ਹੋ ਤਾਂ ਠੀਕ ਇਸ ਦੇ ਸਾਹਮਣੇ ਦੁਬਈ ਫਾਊਂਟੇਨ ਦਾ ਨਜ਼ਾਰਾ ਦੇਖਣ ਦਾ ਮੌਕਾ ਨਾ ਛੱਡੋ। ਇੱਥੇ ਹੋਣ ਵਾਲਾ 'ਵਾਟਰ ਸ਼ੋਅ' ਫਰੀ ਹੈ। ਇਹ ਫੁਆਰਾ 140 ਮੀਟਰ ਦੀ ਉਚਾਈ ਤਕ ਜਾਂਦਾ ਹੈ। ਅਲ ਕੁਦਰਾ ਲੇਕ— ਦੁਬਈ ਦੀ ਅਲ ਕੁਦਰਾ ਸਭ ਤੋਂ ਸੋਹਣੀ ਝੀਲ ਹੈ। ਇਹ ਪਿਕਨਿਕ ਸਪਾਟ ਵੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਝੀਲ ਦੇ ਨੇੜੇ ਤੁਸੀਂ ਕਿਤੇ ਵੀ ਕੈਂਪ ਲਗਾ ਕੇ ਜਦ ਤਕ ਚਾਹੋ, ਰਹਿ ਸਕਦੇ ਹੋ ਤੇ ਇਸ ਦਾ ਕੋਈ ਚਾਰਜ ਨਹੀਂ ਲੱਗਦਾ। 


ਖੁੱਲ੍ਹੇ ਆਸਮਾਨ ਦੇ ਹੇਠ ਮੂਵੀ ਦਾ ਮਜ਼ਾ
ਦੁਬਈ 'ਚ ਜੇਕਰ ਤੁਸੀਂ ਮੂਵੀ ਦੇਖਣਾ ਚਾਹੁੰਦੇ ਹੋ ਤਾਂ ਜ਼ਾਹਿਰ ਹੈ ਇਸ ਦੇ ਲਈ ਤੁਹਾਨੂੰ ਕਾਫੀ ਪੈਸੇ ਖਰਚ ਕਰਨੇ ਪੈ ਸਕਦੇ ਹਨ। ਇੱਥੇ ਇਕ ਥਾਂ ਅਜਿਹੀ ਵੀ ਹੈ, ਜਿੱਥੇ ਤੁਸੀਂ ਖੁੱਲ੍ਹੇ ਆਸਮਾਨ ਹੇਠ ਆਰਾਮ ਨਾਲ ਮੂਵੀ ਦੇਖ ਸਕਦੇ ਹਨ। ਇਹ ਵੀ ਫਰੀ 'ਚ ਹੈ। ਜੀ ਹਾਂ, ਊਦ ਮੇਥਾ ਦੇ ਰੂਫਟੋਪ ਗਾਰਡਨ 'ਚ ਸੈਲਾਨੀਆਂ ਲਈ ਇਹ ਵਿਵਸਥਾ ਕੀਤੀ ਗਈ ਹੈ। ਇੱਥੇ ਵੱਡੇ ਤੇ ਆਰਾਮਦਾਇਕ ਬੀਨਬੈਗ 'ਤੇ ਬੈਠ ਕੇ ਸਨੈਕਸ ਖਾਂਦੇ ਹੋਏ ਤੁਸੀਂ ਮੂਵੀ ਦੇਖ ਸਕਦੇ ਹੋ। 


ਦੁਬਈ ਮਿਊਜ਼ਿਅਮ ਐਂਡ ਅਲ ਫਹੀਦੀ ਫੋਰਟ— ਜੇਕਰ ਤੁਹਾਨੂੰ ਇਤਿਹਾਸਕ ਸਥਾਨ ਦੇਖਣ ਦਾ ਸ਼ੌਕ ਹੈ ਤਾਂ ਇਸ ਲਈ ਦੁਬਈ ਮਿਊਜ਼ਿਅਮ ਜਾ ਸਕਦੇ ਹੋ। ਇਹ ਅਲ ਫਹੀਦੀ ਫੋਰਟ 'ਚ ਹੈ ਤੇ ਕਈ ਸਾਲ ਪੁਰਾਣਾ ਕਿਲ੍ਹਾ ਹੈ। ਇਸ 'ਚ ਤੁਸੀਂ ਮੁਫਤ 'ਚ ਸੈਰ ਕਰ ਸਕਦੇ ਹੋ। 


ਜਬੀਲ ਪਾਰਕ — ਦੁਬਈ 'ਚ ਕਈ ਸੋਹਣੀਆਂ ਪਾਰਕਾਂ ਹਨ, ਪਰ ਜਬੀਲ ਪਾਰਕ ਦੀ ਗੱਲ ਵੱਖਰੀ ਹੀ ਹੈ। ਇੱਥੇ ਤੁਸੀਂ ਪਾਰਕ ਦੀ ਖੂਬਸੂਰਤੀ ਦਾ ਨਜ਼ਾਰਾ ਹੀ ਨਹੀਂ ਲੈ ਸਕਦੇ ਸਗੋਂ ਸਵੀਮਿੰਗ, ਸਾਈਕਲਿੰਗ ਵੀ ਮੁਫਤ 'ਚ ਹੀ ਦੇਖ ਸਕਦੇ ਹੋ। 


ਜਬੇਲ ਹਫੀਤ— ਦੁਬਈ ਦੀ ਸਭ ਤੋਂ ਉੱਚੀ ਇਮਾਰਤ 'ਬੁਰਜ ਖਲੀਫਾ ਦੇ ਟਾਪ ਫਲੌਰ 'ਤੇ ਜਾ ਕੇ ਸ਼ਹਿਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਲਈ ਪੈਸੇ ਦੇਣੇ ਪੈਂਦੇ ਹਨ ਪਰ ਜੇਕਰ ਤੁਸੀਂ ਸ਼ਹਿਰ ਦਾ ਮੁਫਤ ਨਜ਼ਾਰਾ ਦੇਖਣਾ ਹੈ ਤਾਂ ਸਿੱਧੇ ਜਬੇਲ ਹਫੀਤ ਪਹਾੜੀ 'ਤੇ ਆ ਜਾਓ। ਇੱਥੇ ਪਹਾੜ 'ਤੇ ਚੜ੍ਹਨ ਦਾ ਪ੍ਰਬੰਧ ਵੀ ਹੈ, ਜਿੱਥੋਂ ਤੁਸੀਂ ਦੁਬਈ ਦਾ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ।