ਇਸ ਦੇਸ਼ ''ਚ ਜ਼ਿਆਦਾ ਆਈਸਕਰੀਮ ਦੀ ਵਿਕਰੀ ਬਣਦੀ ਹੈ ਪੁਲਸ ਲਈ ਚਿੰਤਾ ਦਾ ਵਿਸ਼ਾ, ਜਾਣੋ ਕਿਵੇਂ

08/23/2017 2:06:08 PM

ਵਾਸ਼ਿੰਗਟਨ— ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜੋ ਆਈਸਕਰੀਮ ਤੋਂ ਜਾਣੂ ਨਾ ਹੋਵੇ । ਆਈਸਕਰੀਮ ਦਾ ਨਾਮ ਸੁਣਦੇ ਹੀ ਹਰ ਉਮਰ ਦੇ ਵਿਅਕਤੀ ਦੇ ਮੂੰਹ ਵਿਚ ਪਾਣੀ ਆ ਜਾਂਦਾ ਹਨ ਪਰ ਇਕ ਦੇਸ਼ ਅਜਿਹਾ ਹੈ ਜਿੱਥੇ ਜੇਕਰ ਆਸਈਕਰੀਮ ਦੀ ਵਿਕਰੀ ਜ਼ਿਆਦਾ ਹੋ ਜਾਂਦੀ ਹੈ ਤਾਂ ਉੱਥੇ ਦੀ ਪੁਲਸ ਲਈ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।  
ਇਹ ਦੇਸ਼ ਹੋਰ ਕੋਈ ਨਹੀਂ ਅਮਰੀਕਾ ਹੈ । ਇੱਥੇ ਅਕਸਰ ਆਈਸਕਰੀਮ ਵਿਕਰੀ ਅਤੇ ਅਪਰਾਧਾਂ ਦੀ ਗਿਣਤੀ ਦੇ ਵਿਚਾਲੇ ਸਬੰਧ ਉੱਤੇ ਚਰਚਾ ਹੁੰਦੀ ਹੈ । ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਆਈਸਕਰੀਮ ਦੀ ਵਿਕਰੀ ਵੱਧਦੀ ਹੈ ਤਾਂ ਗੁਨਾਹਾਂ ਦਾ ਅੰਕੜਾ ਵੀ ਜ਼ਿਆਦਾ ਹੋ ਜਾਂਦਾ ਹੈ। ਜਿਵੇਂ ਹੀ ਆਈਸਕਰੀਮ ਦੀ ਵਿਕਰੀ ਜ਼ਿਆਦਾ ਹੁੰਦੀ ਹੈ ਤਾਂ ਸਵੀਮਿੰਗ ਪੂਲ ਅਤੇ ਨਦੀਆਂ ਅੰਦਰ ਡੁੱਬਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਅਪਰਾਧਾਂ ਦਾ ਅੰਕੜਾ ਗਰਮੀਆਂ ਦੇ ਦਿਨਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ । ਕਿਉਂਕਿ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਜਨਤਕ ਸਥਾਨਾਂ ਉੱਤੇ ਜਾਂਦੇ ਹਨ । ਅਜਿਹੇ ਸਥਾਨਾਂ ਉੱਤੇ ਅਪਰਾਧਿਕ ਕਿਸਮ ਦੇ ਲੋਕ ਵੀ ਮੌਜੂਦ ਹੁੰਦੇ ਹਨ । ਜੋ ਮੌਕਾ ਦੇਖ ਕੇ ਕਿਸ ਵੀ ਘਟਨਾ ਨੂੰ ਅੰਜ਼ਾਮ ਦੇ ਦਿੰਦੇ ਹਨ । ਕਈ ਵਾਰ ਇਸ ਦਾ ਨਤੀਜਾ ਮੌਤ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।