ਮਰਨ ਤੋਂ ਬਾਅਦ ਵੀ ਪਤੀ ਨੂੰ ਜਨਮਦਿਨ ''ਤੇ ਮਿਲ ਰਹੇ ਨੇ ਪਤਨੀ ਵੱਲੋਂ ਲਿਖੇ ਗ੍ਰੀਟਿੰਗ ਕਾਰਡ

04/26/2018 5:20:04 PM

ਯਾਰਕਸ਼ਾਇਰ—ਆਪਣੇ ਕਿਸੇ ਚਾਹੁਣ ਵਾਲੇ ਦੇ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਬਿਆਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਉਹ ਵੀ ਜੇਕਰ ਪਤੀ-ਪਤਨੀ ਦਾ ਜ਼ਿੰਦਗੀ ਭਰ ਦਾ ਸਾਥ ਛੁੱਟ ਜਾਏ ਤਾਂ ਜਿਊਣਾ ਆਸਾਨ ਨਹੀਂ ਹੁੰਦਾ ਹੈ ਪਰ ਕਿਸੇ ਨੂੰ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਜਾਏ ਅਤੇ ਉਹ ਆਪਣੇ ਸਾਥੀ ਦੀ ਖੁਸ਼ੀ ਦਾ ਇੰਤਜ਼ਾਮ ਪਹਿਲਾਂ ਹੀ ਕਰ ਜਾਏ, ਅਜਿਹਾ ਸੋਚਨਾ ਥੋੜ੍ਹਾ ਮੁਸ਼ਕਲ ਹੈ ਪਰ ਇੰਗਲੈਂਡ ਦੇ ਯਾਰਕਸ਼ਾਇਰ ਦੀ ਰਹਿਣ ਵਾਲੀ ਇਕ ਔਰਤ ਨੇ ਕੁੱਝ ਅਜਿਹਾ ਹੀ ਕੀਤਾ। ਉਸ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਨੂੰ ਜਨਮਦਿਨ 'ਤੇ ਉਸ ਵੱਲੋਂ ਲਿਖੇ ਗ੍ਰੀਟਿੰਗ ਕਾਰਡ ਮਿਲ ਰਹੇ ਹਨ। ਭਾਵ ਪਤਨੀ ਦੇ ਮਰਨ ਤੋਂ ਬਾਅਦ ਵੀ ਪਤੀ ਨੂੰ ਪਤਨੀ ਵੱਲੋਂ ਹਰ ਜਨਮਦਿਨ 'ਤੇ ਤੋਹਫੇ ਮਿਲ ਰਹੇ ਹਨ।


ਦੱਸਣਯੋਗ ਹੈ ਕਿ 5 ਸਾਲ ਕੈਂਸਰ ਨਾਲ ਲੜਨ ਤੋਂ ਬਾਅਦ ਵੈਸਟ ਯਾਰਕਸ਼ਾਇਰ ਦੇ ਮਿਰਫਿਲਡ ਦੀ ਰਹਿਣ ਵਾਲੀ ਕੈਟ ਪੋਇੰਟਨ ਦੀ 2 ਸਾਲ ਪਹਿਲਾਂ ਜੁਲਾਈ 2016 ਵਿਚ ਮੌਤ ਹੋ ਗਈ ਸੀ ਪਰ ਉਸ ਦੇ ਪਤੀ ਕ੍ਰਿਸ ਨੂੰ ਪਤਨੀ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੇ ਜਮਨਦਿਨ 'ਤੇ ਗ੍ਰੀਟਿੰਗ ਕਾਰਡ ਮਿਲ ਰਹੇ ਹਨ। ਕੈਟ ਨੂੰ ਪਤਾ ਸੀ ਕਿ ਉਹ ਜ਼ਿਆਦਾ ਸਮੇਂ ਤੱਕ ਜਿਊਂਦੀ ਨਹੀਂ ਰਹੇਗੀ, ਇਸ ਲਈ ਉਸ ਨੇ ਸਾਲ 2042 ਤੱਕ ਆਪਣੇ ਪਤੀ ਲਈ ਜਨਮਦਿਨ ਦੇ ਕਾਰਡ ਲਿੱਖ ਦਿੱਤੇ। ਦੱਸ ਦਈਏ ਕਿ ਸਾਲ 2042 ਵਿਚ ਕ੍ਰਿਸ 65 ਸਾਲ ਦੇ ਹੋ ਜਾਣਗੇ। ਕੈਟ ਨੇ ਕ੍ਰਿਸ ਨੂੰ ਕਿਹਾ ਕਿ ਉਸ ਨੇ ਇਕ ਬਾਕਸ ਵਿਚ ਕੁੱਝ ਕਾਰਡ ਰੱਖੇ ਹਨ ਅਤੇ ਨਾਲ ਹੀ ਉਸ ਨੇ ਕ੍ਰਿਸ ਤੋਂ ਵਾਅਦਾ ਵੀ ਲਿਆ ਕਿ ਉਹ ਆਪਣੇ ਜਨਮਦਿਨ ਵਾਲੇ ਦਿਨ ਓਹੀ ਕਾਰਡ ਖੋਲ੍ਹੇਗਾ ਜਿਸ 'ਤੇ ਉਸ ਦੇ ਜਨਮਦਿਨ ਦੀ ਤਰੀਕ ਤੇ ਸਾਲ ਲਿਖਿਆ ਹੋਵੇਗਾ। ਕ੍ਰਿਸ ਨੇ ਆਪਣਾ ਵਾਅਦਾ ਪੂਰੀ ਤਰ੍ਹਾਂ ਨਿਭਾਇਆ।
41 ਸਾਲ ਦੇ ਕ੍ਰਿਸ ਨੇ ਦੱਸਿਆ, 'ਕੈਟ ਉਸ ਨੂੰ ਮੈਮਰੀ ਬਾਕਸ ਕਹਿੰਦੀ ਸੀ। ਮੈਨੂੰ ਇਸ ਬਾਕਸ ਅੰਦਰ ਨਹੀਂ ਦੇਖਣ ਦਿੰਦੀ ਸੀ। ਇਸ ਬਾਕਸ ਦਾ ਸਾਈਜ਼ ਸ਼ੂਅ ਬਾਕਸ ਵਰਗਾ ਹੈ। ਮੈਂ ਪਹਿਲੀ ਵਾਰ ਉਸ ਨੂੰ ਉਦੋਂ ਖੋਲ੍ਹਿਆ ਜਦੋਂ 23 ਜੁਲਾਈ 2016 ਨੂੰ ਉਹ ਇਸ ਦੁਨੀਆ ਤੋਂ ਚਲੀ ਗਈ। ਕ੍ਰਿਸ ਨੇ ਅੱਗੇ ਕਿਹਾ ਕਿ ਕੈਟ ਜਾਣਦੀ ਸੀ ਕਿ ਮੈਨੂੰ ਕਿਵੇਂ ਹਸਾਇਆ ਜਾਏ।