ਚੀਨ 'ਚ 'ਇਨ-ਫਾ' ਤੂਫਾਨ ਦਾ ਕਹਿਰ, 15 ਲੱਖ ਲੋਕ ਸ਼ੈਲਟਰ ਹੋਮ 'ਚ ਰਹਿਣ ਲਈ ਮਜਬੂਰ

07/27/2021 12:22:50 PM

ਬੀਜਿੰਗ (ਬਿਊਰੋ): ਚੀਨ ਵਿਚ 1000 ਸਾਲ ਦੇ ਭਿਆਨਕ ਹੜ੍ਹ ਮਗਰੋਂ ਹੁਣ ਚੱਕਰਵਾਤੀ ਤੂਫਾਨ 'ਇਨ-ਫਾ' ਨੇ ਦਸਤਕ ਦਿੱਤੀ ਹੈ। ਇਸ ਕਾਰਨ ਹੇਨਾਨ ਸੂਬਾ ਇਕ ਹਫ਼ਤੇ ਵਿਚ ਦੂਜੀ ਵਾਰ ਪਾਣੀ ਨਾਲ ਭਰ ਗਿਆ। ਇੱਥੇ ਭਾਰੀ ਮੀਂਹ ਅਤੇ ਹੜ੍ਹ ਨਾਲ ਮੌਤਾਂ ਦਾ ਅੰਕੜਾ 70 ਤੋਂ ਪਾਰ ਹੋ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ -ਚੀਨ 'ਚ ਰੇਤੀਲਾ ਤੂਫਾਨ, 100 ਮੀਟਰ ਉੱਚੀ ਦਿਸੀ ਧੂੜ ਦੀ ਚਾਦਰ (ਵੀਡੀਓ)

ਚੀਨੀ ਮੀਡੀਆ ਮੁਤਾਬਕ ਇਨ-ਫਾ ਸਾਲ ਦਾ 6ਵਾਂ ਤੂਫਾਨ ਹੈ। ਇਸ ਕਾਰਨ ਹੇਨਾਨ ਸੂਬੇ ਦੇ 23 ਜ਼ਿਲ੍ਹੇ ਡੁੱਬ ਗਏ ਹਨ। 15 ਲੱਖ ਲੋਕਾਂ ਨੂੰ ਸ਼ੈਲਟਰ ਹੋਮ ਵਿਚ ਰੱਖਿਆ ਗਿਆ ਹੈ। ਉੱਥੇ ਤੂਫਾਨ ਕਾਰਨ ਸ਼ੰਘਾਈ ਵਿਚ ਸਾਰੀਆਂ ਆਵਾਜਾਈ ਸੇਵਾਵਾਂ ਠੱਪ ਹੋ ਗਈਆਂ ਹਨ। ਅੰਡਰ ਗ੍ਰਾਊਂਡ ਮੈਟਰੋ ਸਟੇਸ਼ਨ, ਸੜਕਾਂ ਅਤੇ ਹਵਾਈ ਅੱਡਿਆਂ 'ਤੇ ਪਾਣੀ ਭਰਿਆ ਹੋਇਆ ਹੈ।ਇਸ ਦੌਰਾਨ ਲੋਕਾਂ ਲਈ ਰਾਹਤ ਸੇਵਾਵਾਂ ਜਾਰੀ ਹਨ।

Vandana

This news is Content Editor Vandana