ਕੁਦਰਤ ਨਾਲ ਛੇੜਛਾੜ ਕਰਕੇ ਆਫਤਾਂ ਨੂੰ ਸੱਦਾ ਦੇ ਰਿਹੈ ਇਨਸਾਨ

11/21/2017 4:26:07 PM

ਵਾਸ਼ਿੰਗਟਨ- ਦੁਨੀਆ ਵਿਚ ਵਧ ਰਹੀ ਲਗਾਤਾਰ ਆਬਾਦੀ ਅਤੇ ਲਗਾਤਾਰ ਵਾਤਾਵਰਣ ਨਾਲ ਹੋ ਰਹੀ ਛੇੜਛਾੜ ਕਾਰਨ ਕਈ ਤਰ੍ਹਾਂ ਦੇ ਖਤਰੇ ਪੈਦਾ ਹੋ ਰਹੇ ਹਨ। ਭੂਚਾਲ, ਹੜ, ਜ਼ਮੀਨ ਖਿਸਕਣ, ਗਲੇਸ਼ੀਅਰਾਂ ਦਾ ਡਿੱਗਣਾ, ਪਾਣੀ ਦੀ ਕਮੀ, ਬਹੁਤ ਜ਼ਿਆਦਾ ਗਰਮੀ ਬਾਰੇ ਸਾਨੂੰ ਰੋਜ਼ਾਨਾ ਕਿਤੇ ਨਾ ਕਿਤੇ ਵਾਪਰੀਆਂ ਘਟਨਾਵਾਂ ਦਾ ਪਤਾ ਲਗਦਾ ਰਹਿੰਦਾ ਹੈ। ਕੀ ਇਹ ਸੰਭਵ ਹੈ ਕਿ ਅਸੀਂ ਕਲਾਈਮੇਟ ਚੇਂਜ ਵਰਗੇ ਪ੍ਰੋਗਰਾਮਾਂ ਰਾਹੀਂ ਇਸ ਉੱਤੇ ਕਾਬੂ ਪਾ ਲਵਾਂਗੇ।
ਕਲਾਈਮੇਟ ਚੇਂਜ ਸੀਰੀਜ਼ ਵਿਚ ਤਸਵੀਰਾਂ ਅਮਰੀਕਾ ਦੇ ਮਿਆਮੀ ਸ਼ਹਿਰ ਦੀਆਂ ਹਨ, ਜਿਥੇ ਪਾਣੀ ਆਉਣ ਕਾਰਨ ਪੂਰੀਆਂ ਸੜਕਾਂ ਹੀ ਡੁੱਬ ਜਾਂਦੀਆਂ ਹਨ। ਉਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਕਾਰਨ ਹਾਈਟਾਈਡ ਦੀ ਸਥਿਤੀ ਬਣੀ ਹੋਈ ਹੈ। ਇਸ ਸਥਿਤੀ ਨਾਲ ਨਜਿਠਣ ਲਈ ਉਥੇ ਕਈ ਫੁੱਟ ਲੰਬੀਆਂ ਕੰਧਾਂ ਬਣਾਈਆਂ ਗਈਆਂ। ਨਾਲ ਹੀ 400 ਮਿਲੀਅਨ ਡਾਲਰ ਦਾ ਸਟਾਰਮ ਵਾਟਰ ਪੰਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਸਮੁੰਦਰ ਦਾ ਪਾਣੀ ਸ਼ਹਿਰ ਨੂੰ ਪ੍ਰਭਾਵਿਤ ਨਾ ਕਰ ਸਕੇ। ਮਿਆਮੀ ਬੀਚ ਵਰਗੇ ਅਮਰੀਕਾ ਦੇ ਕਈ ਸ਼ਹਿਰ ਵੱਡੇ ਖਤਰੇ ਵਿਚ ਹਨ।
ਅਰਜਨਟੀਨਾ ਦੇ ਲਾਸ ਗਲੇਸ਼ੀਅਰਸ ਨੈਸ਼ਨਲ ਪਾਰਕ ਵਿਚ ਟੁੱਟਦੇ ਗਲੇਸ਼ੀਅਰ ਜੋ ਦੁਨੀਆ ਦੀ ਤੀਜੀ ਵੱਡੀ ਆਈਸ ਫੀਲਡ ਲਈ ਪ੍ਰਸਿਧ ਹੈ। ਉਥੇ ਤਾਪਮਾਨ ਵਧਣ ਕਾਰਨ ਪਿਛਲੇ 50 ਸਾਲਾਂ ਵਿਚ 50 ਫੀਸਦੀ ਗਲੇਸ਼ੀਅਰ ਆਪਣਾ ਥਾਂ ਛੱਡ ਚੁਕੇ ਹਨ। ਕਦੇ ਇਥੇ ਪਾਣੀ ਨਜ਼ਰ ਹੀ ਨਹੀਂ ਆਉਂਦਾ, ਇਕ ਵਿਸ਼ਾਲ ਆੀਸ ਸ਼ੀਟ ਦੂਰ ਤਕ ਨਜ਼ਰ ਆਉਂਦੀ ਸੀ। ਅੱਜ ਇਸ ਆਈਸ ਸ਼ੀਟ ਦੇ ਹਿੱਸੇ ਪਾਣੀ ਵਿਚ ਤੈਰਦੇ ਨਜ਼ਰ ਆਉਂਦੇ ਹਨ।
ਆਸਟ੍ਰੀਆ ਦੇ ਸਭ ਤੋਂ ਵੱਡੇ ਪੇਸਤਰਜ ਗਲੇਸ਼ੀਅਰ, ਜੋ ਤੇਜ਼ੀ ਨਾਲ ਪਿਘਲ ਰਹੇ ਹਨ। ਉਸ ਦੀਆਂ ਜੋ ਚੋਟੀਆਂ ਕਦੇ ਬਰਫ ਨਾਲ ਢਕੀਆਂ ਹੁੰਦੀਆਂ ਸਨ, ਉਥੇ ਪੱਥਰ ਨਜ਼ਰ ਆਉਣ ਲੱਗੇ ਹਨ। ਫੋਟੋ ਵਿਚ ਇਕ ਬੋਰਡ ਲਗਾਇਆ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਸਾਲ 2015 ਵਿਚ ਉਥੇ ਗਲੇਸ਼ੀਅਰ ਸੀ। ਯੂਰਪੀ ਏਜੰਸੀਆਂ ਮੁਤਾਬਕ ਸਾਲ 2100 ਤਕ ਇਸ ਟਾਪੂ ਦੇ ਗਲੇਸ਼ੀਅਰ 22 ਤੋਂ 89 ਫੀਸਦੀ ਤਕ ਘੱਟ ਹੋ ਜਾਣਗੇ। ਹਾਲਾਂਕਿ ਇਹ ਗ੍ਰੀਨਹਾਊਸ ਗੈਸਾਂ ਉੱਤੇ ਨਿਰਭਰ ਕਰੇਗਾ।
ਨਾਸਾ ਦੇ ਰਿਸਰਚ ਏਅਰਕ੍ਰਾਫਟ, ਜੋ ਗ੍ਰੀਨਲੈਂਡ ਦੇ ਬੇਫਿਨ ਬੇ ਵਿਚ ਗਲੇਸ਼ੀਅਰਾਂ ਦੀ ਸਥਿਤੀ ਜਾਨਣ ਨਿਕਲਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਕਲਾਈਮੇਚ ਚੇਂਜ ਦਾ ਸਭ ਤੋਂ ਬੁਰਾ ਪ੍ਰਭਾਵ ਆਰਕਟਿਕ ਉੱਤੇ ਵੀ ਨਜ਼ਰ ਆਉਣ ਲੱਗਾ ਹੈ। ਸਵਿਟਜ਼ਰਲੈਂਡ ਦੇ ਅਲੇਚ ਗਲੇਸ਼ੀਅਰ, ਜਿੱਥੇ ਇਕ ਲਕੜੀ ਦਾ ਡੰਡਾ 15 ਮੀਟਰ ਮੋਟੀ ਬਰਫ ਦੀ ਪਰਤ ਉੱਤੇ ਗੱਡਿਆ ਗਿਆ ਸੀ, ਹਾਲਾਂਕਿ ਹੁਣ ਉਹ ਪਰਤ ਨਹੀਂ ਹੈ ਅਤੇ ਇਹ ਗਲੇਸ਼ੀਅਰ ਹਰ ਸਾਲ 10-13 ਮੀਟਰ ਪਿਘਲ ਰਿਹਾ ਹੈ।
ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਧੂੜ ਦੇ ਬੱਦਲ ਸ਼ਹਿਰ ਵਲ ਵਧ ਰਹੇ ਹਨ। ਇਥੇ ਪਾਣੀ ਲਈ ਸੰਘਰਸ਼ ਹੁੰਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਛੇਤੀ ਕੁਝ ਨਹੀਂ ਕੀਤਾ ਗਿਆ, ਤਾਂ ਇਹ ਖੇਤਰ ਰਹਿਣ ਲਾਇਕ ਨਹੀਂ ਬਚੇਗਾ।
ਅਮਰੀਕੀ ਰਾਸ਼ਟਰਪਤੀ ਨੇ ਹਾਲ ਹੀ ਵਿਚ ਇਕ ਮੇਅਰ ਨੂੰ ਕਿਹਾ ਕਿ ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਦੇ ਅਸਰ ਨਾਲ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਉਹ ਵਰਜੀਨੀਆ ਦੇ ਟੇਂਗੀਅਰ ਆਈਲੈਂਡ ਦੇ ਮੇਅਰ ਸਨ, ਜੋ ਹੌਲੀ-ਹੌਲੀ ਡੁੱਬਣ ਲੱਗਾ ਹੈ। ਪੂਰੀ ਦੁਨੀਆ ਵਿਚ ਵਾਤਾਵਰਣ ਵਿਗਿਆਨੀ ਕਹਿ ਚੁਕੇ ਹਾਂ ਕਿ ਜੇਕਰ ਸਮੁੰਦਰ ਵਿਚ ਪਾਣੀ ਦਾ ਪੱਧਰ ਦੇ ਸੰਤੁਲਨ ਵਿਚ ਬਦਲਾਅ ਆਉਣ ਲੱਗਾ ਤਾਂ ਸਮੁੰਦਰੀ ਕੰਢੇ ਸਥਿਤ ਸ਼ਹਿਰਾਂ ਵਿਚ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ। ਸਮੁੰਦਰੀ ਕੰਢੇ ਸਥਿਤ ਸ਼ਹਿਰਾਂ ਵਿਚ ਸਭ ਤੋਂ ਪਹਿਲਾਂ ਉਲਟ ਹਾਲਾਤ ਦਾ ਸਾਹਮਣਾ ਕਰਣਗੇ।