ਲੁਟੇਰੇ ਦੇ ਐਨਕਾਊਂਟਰ ਦੌਰਾਨ ਪੁਲਸ ਨੇ 1 ਸਾਲ ਦੇ ਬੱਚੇ ਦੇ ਸਿਰ ’ਚ ਮਾਰੀ ਗੋਲੀ, ਲੜ ਰਿਹੈ ਜ਼ਿੰਦਗੀ ਦੀ ਜੰਗ

03/19/2021 3:39:10 PM

ਹਿਊਸਟਨ : ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਪੁਲਸ ਵੱਲੋਂ ਕਾਰ ਵਿਚ ਬੈਠੇ 1 ਸਾਲ ਦੇ ਬੱਚੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਮਾਰਨ ਦੀ ਇਹ ਘਟਨਾ 3 ਮਾਰਚ ਦੀ ਹੈ। ਲੀਜੇਂਡ ਦੀ ਮਾਂ ਡਾਇਸ਼ਾ ਸਮਾਲਸ ਗੈਸ ਸਟੇਸ਼ਨ ਤੋਂ ਗੈਸ ਭਰਵਾ ਰਹੀ ਸੀ ਅਤੇ ਲੀਜੇਂਡ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਹੋਇਆ ਸੀ। ਉਸ ਸਮੇਂ ਇਕ ਲੁਟੇਰਾ ਅਚਾਨਕ ਉਨ੍ਹਾਂ ਦੀ ਕਾਰ ਵਿਚ ਦਾਖ਼ਲ ਹੋ ਗਿਆ ਅਤੇ ਕਾਰ ਦੇਣ ਲਈ ਕਹਿਣ ਲੱਗਾ। ਸਮਾਲਸ ਨੇ ਕਾਰ ਵਿਚ ਬੱਚੇ ਦੇ ਹੋਣ ਦੀ ਗੱਲ ਕਹਿ ਕੇ ਕਾਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਪੁਲਸ ਉਕਤ ਲੁਟੇਰੇ ਦਾ ਪਿੱਛਾ ਕਰਦੇ ਹੋਏ ਮੌਕੇ ’ਤੇ ਪੁੱਜੀ ਅਤੇ ਕਾਰ ’ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੀਜੇਂਡ ਦੇ ਸਿਰ ਵਿਚ ਗੋਲੀ ਲੱਗ ਗਈ।

ਇਹ ਵੀ ਪੜ੍ਹੋ: ਇਮਰਾਨ ਤੋਂ ਬਾਅਦ ਹੁਣ ਜਨਰਲ ਬਾਜਵਾ ਨੇ ਵਧਾਇਆ ਭਾਰਤ ਵੱਲ ਦੋਸਤੀ ਦਾ ਹੱਥ

ਹਾਲਾਂਕਿ ਹਿਊਸਟਨ ਪੁਲਸ ਨੇ ਵੱਖ ਦਾਅਵਾ ਕੀਤਾ ਹੈ। ਹਿਊਸਟਨ ਪੁਲਸ ਦੇ ਐਗਜ਼ੀਕਿਊਟਿਵ ਅਸਿਸਟੈਂਟ ਪੁਲਸ ਚੀਫ ਟਾਯ ਫਿਨਰ ਨੇ ਕਿਹਾ ਕਿ ਜਦੋਂ ਗੋਲੀਬਾਰੀ ਹੋਈ ਸੀ ਉਸ ਸਮੇਂ ਸਮਾਲਸ ਕਾਰ ਵਿਚ ਨਹੀਂ ਸੀ ਅਤੇ 30 ਸਾਲ ਦੇ ਇਕ ਲੁਟੇਰੇ ਦਾ ਪੁਲਸ ਪਿੱਛਾ ਕਰ ਰਹੀ ਸੀ। ਦੋਸ਼ੀ ਦੇ ਹੱਥ ਵਿਚ ਬੰਦੂਕ ਸੀ ਅਤੇ ਉਹ ਸਮਾਲਸ ਦੀ ਕਾਰ ਵਿਚ ਦਾਖ਼ਲ ਹੋ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਹੈ ਸਮਾਲਸ ਦੀ ਕਾਰ ਵਿਚ ਦਾਖ਼ਲ ਹੋਣ ਦੇ ਬਾਅਦ ਲੁਟੇਰੇ ਨੇ ਬੰਦੂਕ ਸੁੱਟਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਸ ’ਤੇ ਕਈ ਰਾਊਂਡ ਫਾਈਰਿੰਗ ਕੀਤੀ, ਜਿਸ ਵਿਚ ਲੁਟੇਰੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਬੱਚੇ ਨੂੰ ਵੀ ਗੋਲੀ ਲੱਗ ਗਈ। 

ਇਹ ਵੀ ਪੜ੍ਹੋ: ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’

ਹਿਊਸਟਨ ਪੁਲਸ ਦੇ ਦੂਜੇ ਅਧਿਕਾਰੀ ਨੇ ਕਿਹਾ ਕਿ ਇਹ ਬਦਕਿਸਮਤੀ ਨਾਲ ਹੋਇਆ ਹੈ ਕਿ ਇਕ ਲੁਟੇਰੇ ਨੂੰ ਫੜਨ ਦੌਰਾਨ 1 ਸਾਲ ਦੇ ਬੱਚੇ ਲੀਜੇਂਡ ਨੂੰ ਗੋਲੀ ਲੱਗ ਗਈ। ਹਿਊਸਟਨ ਪੁਲਸ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਬੱਚੇ ਨੂੰ ਫਰਸਟ ਏਡ ਦਿੱਤੀ ਗਈ। ਬੱਚੇ ਦੀ ਹਾਲਤ ਇਸ ਸਮੇਂ ਬਹੁਤ ਖ਼ਰਾਬ ਹੈ ਅਤੇ ਉਸ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ: ਸੁਰੱਖਿਆ ਦੇ ਲਿਹਾਜ ਤੋਂ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਸੜਕਾਂ ਦੱਖਣੀ ਅਫਰੀਕਾ ’ਚ, ਚੌਥੇ ਸਥਾਨ ’ਤੇ ਭਾਰਤ

ਲੀਜੇਂਡ ਦੀ ਮਾਂ ਦਾ ਦੋਸ਼ ਹੈ ਕਿ ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਕਾਰ ਦੇ ਅੰਦਰ ਉਸ ਦਾ 1 ਸਾਲ ਦਾ ਬੱਚਾ ਬੈਠਾ ਹੋਇਆ ਹੈ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਮੌਕੇ ’ਤੇ ਪੁਲਸ ਨੂੰ ਪਤਾ ਨਹੀਂ ਲੱਗਾ ਕਿ ਕਾਰ ਵਿਚ ਬੱਚਾ ਹੈ। 

ਇਹ ਵੀ ਪੜ੍ਹੋ: ਪਹਿਲਵਾਨ ਬਜਰੰਗ ਪੂਨੀਆ ਨੇ ਕੋਵਿਡ-19 ਦਾ ਟੀਕਾ ਲਗਵਾਇਆ

cherry

This news is Content Editor cherry