ਰਾਸ਼ਟਰਪਤੀ ਬਾਈਡੇਨ ਲਈ ਚੁਣੌਤੀ, ਹਾਊਸ ਸਪੀਕਰ ਨੇ ਮਹਾਦੋਸ਼ ਜਾਂਚ ਸ਼ੁਰੂ ਕਰਨ ਦੀ ਦਿੱਤੀ ਮਨਜ਼ੂਰੀ

09/13/2023 10:29:50 AM

ਵਾਸ਼ਿੰਗਟਨ (ਏਪੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਜੀ-20 ਸੰਮੇਲਨ ਤੋਂ ਪਰਤਦੇ ਹੀ ਮੁਸ਼ਕਲ ਵਿਚ ਫਸ ਗਏ ਹਨ। ਅਸਲ ਵਿਚ ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਸਦਨ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਵਿਰੁੱਧ ਉਸ ਦੇ ਪਰਿਵਾਰ ਨਾਲ ਸਬੰਧਤ ਕਾਰੋਬਾਰੀ ਸੌਦਿਆਂ ਨੂੰ ਲੈ ਕੇ ਮਹਾਦੋਸ਼ ਦੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੈਕਕਾਰਥੀ ਨੇ ਕਿਹਾ ਕਿ ਸਦਨ ਦੀ ਜਾਂਚ ਹੁਣ ਤੱਕ ਬਾਈਡੇਨ ਪਰਿਵਾਰ ਦੇ ਆਲੇ ਦੁਆਲੇ ਕੇਂਦਰਿਤ "ਭ੍ਰਿਸ਼ਟਾਚਾਰ ਦੇ ਸੱਭਿਆਚਾਰ ਦੀ ਤਸਵੀਰ" ਨੂੰ ਪੇਸ਼ ਕਰਦੀ ਹੈ, ਕਿਉਂਕਿ ਰਿਪਬਲਿਕਨ ਪਹਿਲਾਂ ਹੀ ਡੈਮੋਕਰੇਟਿਕ ਨੇਤਾ ਬਾਈਡੇਨ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਉਹਨਾਂ ਦੇ ਬੇਟੇ ਹੰਟਰ ਦੇ ਕਾਰੋਬਾਰੀ ਸੌਦਿਆਂ ਦੀ ਜਾਂਚ ਕਰ ਰਹੇ ਹਨ। 

ਮੈਕਕਾਰਥੀ ਨੇ ਕਿਹਾ ਕਿ "ਇਹ ਸੱਤਾ ਦੀ ਦੁਰਵਰਤੋਂ, ਦਖਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਜਿਨ੍ਹਾਂ ਦੀ ਪ੍ਰਤੀਨਿਧੀ ਸਭਾ ਦੁਆਰਾ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ।" ਕੈਲੀਫੋਰਨੀਆ ਦੀ ਨੁਮਾਇੰਦਗੀ ਕਰਨ ਵਾਲੇ ਮੈਕਕਾਰਥੀ ਨੇ ਸਦਨ ਵਿਚ ਕਿਹਾ ਕਿ ਉਹ ਪ੍ਰਤੀਨਿਧੀ ਸਭਾ ਦੀ ਨਿਗਰਾਨੀ ਕਮੇਟੀ ਨੂੰ ਰਾਸ਼ਟਰਪਤੀ ਬਾਈਡੇਨ ਖ਼ਿਲਾਫ਼ ਰਸਮੀ ਮਹਾਦੋਸ਼ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਦਾ ਐਲਾਨ ਕਰਦੇ ਹਨ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਮੈਕਕਾਰਥੀ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਰਾਸ਼ਟਰਪਤੀ ਚੋਣ ਮੁਹਿੰਮ ਦੇ ਮੱਧ ਵਿਚ ਕੀਤੀ ਗਈ ਇਸ ਕਾਰਵਾਈ ਨੂੰ "ਨੀਵੇਂ ਪੱਧਰ ਦੀ ਰਾਜਨੀਤੀ" ਕਰਾਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਜੀ-20 ਸੰਮੇਲਨ ਮਗਰੋਂ ਆਪਣੇ ਹੀ ਦੇਸ਼ 'ਚ ਟਰੂਡੋ ਹੋ ਰਹੇ ਟਰੋਲ, ਜਾਣੋ ਪੂਰਾ ਮਾਮਲਾ

ਵ੍ਹਾਈਟ ਹਾਊਸ ਦੇ ਬੁਲਾਰੇ ਇਆਨ ਸੈਮਸ ਨੇ ਕਿਹਾ ਕਿ ''ਹਾਊਸ ਦੇ ਰਿਪਬਲਿਕਨ ਆਗੂ ਨੌਂ ਮਹੀਨਿਆਂ ਤੋਂ ਰਾਸ਼ਟਰਪਤੀ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ ਹੈ।'' ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਮੈਕਕਾਰਥੀ ਦੇ ਪਿਛਲੇ ਬਿਆਨਾਂ ਦਾ ਹਵਾਲਾ ਦਿੱਤਾ, ਜਿਸ 'ਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਸਪੀਕਰ ਇਕਪਾਸੜ ਤੌਰ 'ਤੇ ਮਹਾਦੋਸ਼ ਦੀ ਜਾਂਚ ਸ਼ੁਰੂ ਨਹੀਂ ਕਰ ਸਕਦਾ। ਜਾਂ ਅਜਿਹੀ ਜਾਂਚ ਦੀ ਕੋਈ ਕਾਨੂੰਨੀ ਵੈਧਤਾ ਨਹੀਂ ਹੋਵੇਗੀ। ਸੈਮਸ ਨੇ ਕਿਹਾ ਕਿ ਮੈਕਕਾਰਥੀ "ਆਪਣੇ ਬਿਆਨ ਤੋਂ ਪਲਟ ਗਏ ਹਨ ਕਿਉਂਕਿ ਉਸ ਕੋਲ ਲੋੜੀਂਦਾ ਸਮਰਥਨ ਨਹੀਂ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 

Vandana

This news is Content Editor Vandana