ਓਨਟਾਰੀਓ 'ਚ ਘਰ ਨੂੰ ਲੱਗੀ ਅੱਗ, ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ ਔਰਤ

02/12/2018 12:00:59 PM

ਓਨਟਾਰੀਓ— ਓਨਟਾਰੀਓ ਦੇ ਸ਼ਹਿਰ ਬਰਲਿੰਗਟਨ 'ਚ ਸਥਿਤ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ 93 ਸਾਲਾ ਬਜ਼ੁਰਗ ਔਰਤ ਗੰਭੀਰ ਰੂਪ ਨਾਲ ਝੁਲਸ ਗਈ। ਔਰਤ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਔਰਤ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਖੇਤਰੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 3030 ਡਰਵਿੱਡਫੁੱਡ ਡਰਾਈਵ ਦੇ ਟਾਊਨ ਹਾਊਸ ਕੰਪਲੈਕਸ ਸਥਿਤ ਅੱਗ ਲੱਗਣ ਦੀ ਰਿਪੋਰਟ ਮਿਲੀ। ਐਮਰਜੈਂਸੀ ਅਤੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਝੁਲਸੀ 93 ਸਾਲਾ ਔਰਤ ਨੂੰ ਹਸਪਤਾਲ 'ਚ ਭਰਤੀ ਕਰਾਇਆ। 
ਪੁਲਸ ਨੇ ਦੱਸਿਆ ਕਿ ਘਰ ਅੰਦਰ ਮੌਜੂਦ ਦੋ ਹੋਰ ਲੋਕ ਮਾਮੂਲੀ ਰੂਪ ਨਾਲ ਝੁਲਸੇ ਹਨ ਅਤੇ ਦੋ ਅਧਿਕਾਰੀਆਂ ਨੇ ਉਨ੍ਹਾਂ ਨੂੰ ਧੂੰਏ 'ਚੋਂ ਬਹੁਤ ਹੀ ਸਾਵਧਾਨੀ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਭਰਤੀ ਕਰਾਇਆ। ਪੁਲਸ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ 'ਤੇ ਨੇੜੇ ਦੇ ਕਈ ਘਰਾਂ ਨੂੰ ਖਾਲੀ ਕਰਵਾਇਆ ਗਿਆ। ਘਰ ਨੂੰ ਅੱਗ ਲੱਗਣ ਕਾਰਨ ਲੱਗਭਗ 50,000 ਡਾਲਰ ਦਾ ਨੁਕਸਾਨ ਹੋਇਆ ਹੈ। ਬਰਲਿੰਗਟਨ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਕਿਹਾ ਕਿ ਮੰਨਣਾ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਪਿਛੇ ਦਾ ਕਾਰਨ ਘਰ ਦੀ ਦੂਜੀ ਮੰਜ਼ਲ 'ਤੇ ਸਥਿਤ ਬੈੱਡਰੂਮ 'ਚ ਜਗ ਰਹੀਆਂ ਮੋਮਬੱਤੀਆਂ ਸਨ, ਜਿਸ ਕਾਰਨ ਅੱਗ ਲੱਗੀ।