ਇਸ ਹਸਪਤਾਲ ''ਚ ਬੱਚਾ ਜਨਮ ਲੈਂਦੇ ਹੀ ਹੋ ਜਾਂਦੈ ਗ੍ਰੈਜੂਏਟ

09/11/2017 11:50:37 PM

ਅਮਰੀਕਾ—ਅਮਰੀਕਾ 'ਚ ਇਕ ਅਜਿਹਾ ਹਸਪਤਾਲ ਹੈ ਜਿੱਥੇ ਨਵਜੰਮੇ ਬੱਚਿਆਂ ਲਈ ਗ੍ਰੇਜੂਏਸ਼ਨ ਸੇਰੇਮਨੀ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਇੱਥੇ ਪੈਦਾ ਹੋਣ ਵਾਲਾ ਹਰ ਨਵਜੰਮਿਆਂ ਬੱਚਾ ਆਪਣੀ ਗ੍ਰੇਜੂਏਸ਼ਨ ਦੀ ਡਿਗਰੀ ਘਰ ਲੈ ਕੇ ਜਾਂਦਾ ਹੈ। ਦੱਸ ਦਈਏ ਕਿ ਅਮਰੀਕਾ ਦੇ ਗੈਸਟੋਨੀਆ ਸੂਬੇ ਦੇ ਕੈਰੋਮਾਂਟ ਰੀਜਨਲ ਮੈਡੀਕਲ ਸੇਂਟਰ 'ਚ ਜਦੋਂ ਨਵਜੰਮੇ ਬੱਚੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਕੇ ਆਈ.ਸੀ.ਯੂ. ਤੋਂ ਆਪਣੇ ਘਰ ਜਾਂਦੇ ਹਨ, ਤਾਂ ਇਸ ਦੌਰਾਨ ਹਸਪਤਾਲ ਦਾ ਸਟਾਫ ਬੱਚੇ ਦੀ ਸਿਹਤਮੰਦ ਜ਼ਿੰਦਗੀ ਲਈ ਅਤੇ ਮਾਤਾ-ਪਿਤਾ ਨੂੰ ਨਾਰਮਲ ਮਹਿਸੂਸ ਕਰਵਾਉਣ ਲਈ ਗ੍ਰੇਜੂਏਸ਼ਨ ਸੇਰੇਮਨੀ ਦਾ ਆਯੋਜਨ ਰੱਖਦਾ ਹੈ।
ਉੱਥੇ ਹੀ ਹਸਪਤਾਲ ਦਾ ਮੰਨਣਾ ਹੈ ਕਿ ਬੱਚੇ ਨੂੰ ਤਾਂ ਇਹ ਪਤਾ ਵੀ ਨਹੀਂ ਹੁੰਦਾ ਕਿ ਉਹ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ ਅਤੇ ਬੱਚੇ ਦੇ ਆਈ.ਸੀ.ਯੂ. 'ਚ ਹੋਣ ਦੀ ਵਜ੍ਹਾ ਨਾਲ ਮਾਤਾ-ਪਿਤਾ ਨੂੰ ਬਹੁਤ ਪ੍ਰੇਸ਼ਾਨੀਆਂ ਤੋਂ ਗੁਜਰਨਾ ਪੈਂਦਾ ਹੈ।ਮਾਤਾ-ਪਿਤਾ ਦੇ ਮਨ ਤੋਂ ਆਈ.ਸੀ.ਯੂ ਦੇ ਡਰ ਨੂੰ ਕੱਢਣ ਲਈ ਹਸਪਤਾਲ ਨਵਜੰਮੇ ਬੱਚਿਆਂ ਦੀ ਇਕ ਗ੍ਰੈਜੂਏਸ਼ਨ ਸੇਰੇਮਨੀ ਰੱਖਦਾ ਹੈ ਅਤੇ ਬੱਚੇ ਦੀ ਨਵੀਂ ਜ਼ਿੰਦਗੀ ਨੂੰ ਖੁਸ਼ੀ ਨਾਲ ਨੱਚ-ਗਾ ਕੇ ਬੱਚੇ ਦੀ ਨਵੀਂ ਜ਼ਿੰਦਗੀ ਨੂੰ ਸੇਲੀਬ੍ਰੇਟ ਕਰਦਾ ਹੈ।