ਹਾਂਗਕਾਂਗ : ਚੀਨ ਵਿਰੋਧੀ ਵਿਖਾਵਾਕਾਰੀਆਂ ਲਈ ਅਹਿਮ ਰਹਿਣ ਵਾਲਾ ਹੈ ਇਹ ਵੀਕਐਂਡ

08/17/2019 1:43:14 AM

ਹਾਂਗਕਾਂਗ – ਹਾਂਗਕਾਂਗ 'ਚ ਲੋਕਤੰਤਰ ਦੇ ਪੱਖ 'ਚ ਚਲਾਏ ਜਾ ਰਹੇ ਚੀਨ ਵਿਰੋਧੀ ਅੰਦੋਲਨ 'ਚ ਵਿਖਾਵਾਕਾਰੀਆਂ ਨੂੰ ਇਸ ਹਫਤੇ ਵੱਡੀ ਪ੍ਰੀਖਿਆ 'ਚੋਂ ਲੰਘਣਾ ਪਵੇਗਾ ਕਿਉਂਕਿ ਹਵਾਈ ਅੱਡੇ 'ਤੇ ਹਿੰਸਕ ਰੋਸ ਵਿਖਾਵਿਆਂ ਨੂੰ ਲੈ ਕੇ ਹੋ ਰਹੀਆਂ ਆਲੋਚਨਾ ਤੋਂ ਬਾਅਦ ਇਕ ਵਾਰ ਫਿਰ ਵੱਡੀ ਭੀੜ ਇਕੱਠੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਨਾਲ ਹੀ ਚੀਨ ਦੇ ਅਗਲੇ ਕਦਮ ਨੂੰ ਲੈ ਕੇ ਚਿੰਤਾਵਾਂ ਵੀ ਵੱਦ ਗਈਆਂ ਹਨ।

ਪਿਛਲੇ 10 ਹਫਤਿਆਂ ਤੋਂ ਚੱਲ ਰਹੇ ਵਿਖਾਵਿਆਂ ਨੇ ਆਰਥਿਕ ਕੇਂਦਰ ਨੂੰ ਸੰਕਟ 'ਚ ਪਾ ਦਿੱਤਾ ਹੈ ਕਿਉਂਕਿ ਚੀਨ ਦੇ ਖੱਬੇ ਪੱਖੀ ਸ਼ਾਸਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਸ਼ਾਸਨ ਨੇ ਹਿੰਸਕ ਰੋਸ ਵਿਖਾਵਿਆਂ ਦੇ ਕਦਮਾਂ ਨੂੰ 'ਅੱਤਵਾਦ ਦੇ ਸਮਾਨ' ਕਰਾਰ ਦਿੱਤਾ ਹੈ। ਵਰਣਨਯੋਗ ਹੈ ਕਿ ਚੀਨ ਨੂੰ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਇਕ ਬਿੱਲ ਦੇ ਵਿਰੋਧ 'ਚ ਹਾਂਗਕਾਂਗ 'ਚ ਕਈ ਹਫਤੇ ਪਹਿਲਾਂ ਚੀਨ ਵਿਰੋਧੀ ਰੋਸ ਵਿਖਾਵੇ ਸ਼ੁਰੂ ਹੋਏ, ਜਿਨ੍ਹਾਂ ਨੇ ਬਾਅਦ 'ਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਦੀ ਸ਼ਕਲ ਲੈ ਲਈ ਅਤੇ ਲੱਖਾਂ ਲੋਕ ਸੜਕਾਂ 'ਤੇ ਉਤਰ ਆਏ, ਜਦਕਿ ਪੁਲਸ ਅਤੇ ਵਿਖਾਵਾਕਾਰੀਆਂ ਦੇ ਛੋਟੇ-ਛੋਟੇ ਸਮੂਹਾਂ ਦਰਮਿਆਨ ਲਗਾਤਾਰ 10 ਵੀਕਐਂਡ 'ਚ ਝੜਪ ਹੋਈ।

ਮਿਲੀ ਜਾਣਕਾਰੀ ਅਨੁਸਾਰ ਵਰਕਰ ਹੁਣ ਐਤਵਾਰ ਨੂੰ ਇਕ ਵਿਸ਼ਾਲ ਰੈਲੀ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਤਾਰਕਿਕ, ਗੈਰ-ਹਿੰਸਕ ਵਿਖਾਵਾ ਦੱਸ ਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਤਾਂ ਕਿ ਵਿਖਾਇਆ ਜਾ ਸਕੇ ਕਿ ਅੰਦੋਲਨ ਨੂੰ ਅਜੇ ਵੀ ਵਿਆਪਕ ਪੈਮਾਨੇ 'ਤੇ ਲੋਕਾਂ ਕੋਲੋਂ ਸਮਰਥਨ ਪ੍ਰਾਪਤ ਹੈ।

Khushdeep Jassi

This news is Content Editor Khushdeep Jassi