ਘਰ ਵਿਚ ਸਫਾਈ ਦਾ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੋ ਸਕਦੀਆਂ ਨੇ ਇਹ ਬੀਮਾਰੀਆਂ

02/17/2018 2:00:39 PM

ਲੰਡਨ (ਭਾਸ਼ਾ)- ਸਫਾਈ ਮੁਲਾਜ਼ਮਾਂ ਦੇ ਤੌਰ ਉੱਤੇ ਕੰਮ ਕਰਨ ਵਾਲੀਆਂ ਔਰਤਾਂ ਜਾਂ ਘਰ ਉੱਤੇ ਲਗਾਤਾਰ ਕਲੀਨਿੰਗ ਸਪਰੇਅ ਦੀ ਵਰਤੋਂ ਕਰਨ ਨਾਲ ਤੁਹਾਡੇ ਫੇਫੜਿਆਂ ਵਿਚ ਸਮੇਂ ਦੇ ਨਾਲ ਸਮੱਸਿਆਵਾਂ ਆ ਸਕਦੀਆਂ ਹਨ। ਇਕ ਨਵੇਂ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਸਫਾਈ ਦਾ ਕੰਮ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਨਿਯਮਿਤ ਤੌਰ ਉੱਤੇ ਸਫਾਈ ਕਰਨ ਵਾਲੀਆਂ ਔਰਤਾਂ ਨੂੰ ਇਹ ਪ੍ਰੇਸ਼ਾਨੀ ਜ਼ਿਆਦਾ ਹੋ ਸਕਦੀ ਹੈ। ਨਾਰਵੇ ਦੀ ਯੂਨੀਵਰਸਿਟੀ ਆਫ ਬਰਜਨ ਦੇ ਸੇਸਾਈਲ ਸਵੇਂਸ ਨੇ ਦੱਸਿਆ ਕਿ ਇਸ ਸਬੰਧੀ ਭਰਪੂਰ ਸਬੂਤ ਮਿਲਦੇ ਹਨ ਕਿ ਸਫਾਈ ਵਿਚ ਇਸਤੇਮਾਲ ਹੋਣ ਵਾਲੇ ਰਸਾਇਣਾਂ ਦਾ ਦਮਾ ਦੀ ਸਥਿਤੀ ਉੱਤੇ ਥੋੜਾ ਪ੍ਰਭਾਵ ਪੈਂਦਾ ਹੈ, ਪਰ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਸਫਾਈ ਨਾ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ (9.6 ਫੀਸਦੀ) ਉਨ੍ਹਾਂ ਔਰਤਾਂ ਵਿਚ ਦਮਾ ਦਾ ਖਦਸ਼ਾ ਜ਼ਿਆਦਾ ਹੁੰਦਾ ਹੈ ਜੋ ਘਰਾਂ ਵਿਚ ਸਫਾਈ ਕਰਦੀਆਂ ਹਨ (12.3 ਫੀਸਦੀ) ਜਾਂ ਸਫਾਈ ਮੁਲਾਜ਼ਮਾਂ ਦੇ ਤੌਰ ਉੱਤੇ ਕੰਮ ਕਰਦੀਆਂ ਹਨ (13.7 ਫੀਸਦੀ)। ਇਹ ਅਧਿਐਨ ਅਮਰੀਕਨ ਜਨਰਲ ਆਫ ਰੇਸਿਪਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਿਨ ਵਿਚ ਪ੍ਰਕਾਸ਼ਿਤ ਹੋਇਆ ਹੈ।