ਹਿਜ਼ਬੁੱਲਾ ਮੁਖੀ ਦੀ ਅਮਰੀਕਾ ਨੂੰ ਖੁੱਲ੍ਹੀ ਧਮਕੀ, ਅਜੇ ਹੋਰ ਭੜਕੇਗੀ ਇਜ਼ਰਾਈਲ-ਹਮਾਸ ਜੰਗ

11/04/2023 11:27:53 AM

ਤਹਿਰਾਨ (ਇੰਟ.) - ਇਜ਼ਰਾਈਲ ’ਤੇ ਹੋਏ ਹਮਲਿਆਂ ਨੂੰ ਲੈ ਕੇ ਹਿਜ਼ਬੁੱਲਾ ਚੀਫ ਹਸਨ ਨਸਰੁੱਲਾ ਨੇ ਆਪਣੀ ਚੁੱਪੀ ਤੋੜੀ ਹੈ। ਨਸਰੁੱਲਾ ਨੇ ਕਿਹਾ ਹੈ ਕਿ ਹਮਾਸ ਨੇ ਵੀ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਹੈ। ਉਸਨੇ ਕਿਹਾ ਕਿ ਇਹ 100 ਫੀਸਦੀ ਫਿਲਸਤੀਨੀ ਫੈਸਲਾ ਸੀ ਅਤੇ ਖੁਫੀਆ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :   ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ

ਲੇਬਨਾਨ ਦੇ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਨੇਤਾ ਨੇ ਕਿਹਾ ਕਿ ਉਸਦੀ ਮਿਲੀਸ਼ੀਆ ਇਜ਼ਰਾਈਲ-ਹਮਾਸ ਜੰਗ ਤੋਂ ਦੂਰ ਰਹਿਣ ਲਈ ਅਮਰੀਕਾ ਦੀਆਂ ਚੇਤਾਵਨੀਆਂ ਤੋਂ ਡਰਨ ਵਾਲੀ ਨਹੀਂ ਹੈ। ਟੈਲੀਵਿਜ਼ਨ ’ਤੇ ਪ੍ਰਸਾਰਿਤ ਭਾਸ਼ਣ ਵਿਚ ਹਸਨ ਨਸਰੁੱਲਾ ਨੇ ਖੇਤਰ ਵਿਚ ਅਮਰੀਕਾ ਦੀ ਫੌਜੀ ਤਾਇਨਾਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭੂਮੱਧ ਸਾਗਰ ’ਚ ਤੁਹਾਡੇ ਬੇੜੇ ਸਾਨੂੰ ਡਰਾ ਨਹੀਂ ਸਕਣਗੇ। ਹਿਜ਼ਬੁੱਲਾ ਸਾਰੇ ਬਦਲਾਂ ਲਈ ਤਿਆਰ ਹੈ।

ਇਹ ਵੀ ਪੜ੍ਹੋ :   PM Modi ਵੱਲੋਂ 'ਫੂਡ ਸਟ੍ਰੀਟ' ਦਾ ਉਦਘਾਟਨ, ਕਿਹਾ- ਇਸ ਖੇਤਰ 'ਚ ਆਇਆ 50,000 ਕਰੋੜ ਦਾ ਵਿਦੇਸ਼ੀ ਨਿਵੇਸ਼

ਨਸਰੁੱਲਾ ਨੇ ਕਿਹਾ ਕਿ ਉਸਦੀ ਤਾਕਤਵਰ ਮਿਲੀਸ਼ੀਆ ਸਰੱਹਦ ’ਤੇ ਇਜ਼ਰਾਈਲ ਨਾਲ ਬੇਮਿਸਾਲ ਲੜਾਈ ਵਿਚ ਜੁਟੀ ਹੋਈ ਹੈ। ਉਸਨੇ ਖੇਤਰ ਵਿਚ ਸੰਘਰਸ਼ ਹੋਰ ਤੇਜ਼ ਹੋਣ ਦੀ ਧਮਕੀ ਵੀ ਦਿੱਤੀ। ਭਾਸ਼ਣ ’ਚ ਨਸਰੁੱਲਾ ਨੇ ਇਹ ਐਲਾਨ ਨਹੀਂ ਕੀਤਾ ਕਿ ਹਿਜ਼ਬੁੱਲਾ ਪੂਰੀ ਤਰ੍ਹਾਂ ਨਾਲ ਇਜ਼ਰਾਈਲ-ਹਮਾਸ ਜੰਗ ਵਿਚ ਸ਼ਾਮਲ ਹੋ ਰਿਹਾ ਹੈ। ਭਾਸ਼ਣ ਤੋਂ ਬਾਅਦ ਲੇਬਨਾਨ ਦਾ ਰਾਜਧਾਨੀ ਬੇਰੂਤ ਵਿਚ ਮੌਜੂਦ ਲੋਕਾਂ ਨੇ ਗੋਲੀਆਂ ਚਲਾ ਕੇ ਖੁਸ਼ੀ ਮਨਾਈ।

ਇਹ ਵੀ ਪੜ੍ਹੋ :   Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report

ਇਜ਼ਰਾਈਲ ਦੇ ਫਾਈਟਰ ਜੈੱਟ ਨੇ ਡੇਗੀ ਹਮਾਸ ਦੀ ਕਰੂਜ਼ ਮਿਜ਼ਾਈਲ

ਜੰਗ ਦੌਰਾਨ ਅੱਜ ਇਜ਼ਰਾਈਲ ਦੇ ਲੜਾਕੂ ਜਹਾਜ਼ ਐੱਫ-35 ਨੇ ਦੁਸ਼ਮਣ ਦੀ ਕਰੂਜ਼ ਮਿਜ਼ਾਈਲ ਨੂੰ ਡੇਗ ਦਿੱਤਾ। ਲੜਾਕੂ ਜਹਾਜ਼ ਐੱਫ-35 ਆਦਿਰ ਇਜ਼ਰਾਈਲੀ ਏਅਰਫੋਰਸ ਦਾ 5ਵੀਂ ਪੀੜ੍ਹੀ ਦਾ ਫਾਈਟਰ ਜੈੱਟ ਹੈ। ਇਜ਼ਰਾਈਲ ਡਿਫੈਂਸ ਫੋਰਸਿਜ ਨੇ ਮਿਜ਼ਾਈਲ ਨੂੰ ਡੇਗਣ ਦਾ ਵੀਡੀਓ ਵਿਚ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ :   ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur