Space X ਨੇ ਰਚਿਆ ਇਤਿਹਾਸ, ਪੁਲਾੜ ''ਚ ਭੇਜੇ 4 ਆਮ ਨਾਗਰਿਕ

09/16/2021 10:50:55 AM

ਵਾਸ਼ਿੰਗਟਨ (ਬਿਊਰੋ): ਪੁਲਾੜ ਯਾਤਰਾ ਦਾ ਜਨੂੰਨ ਰੱਖਣ ਵਾਲਿਆਂ ਦੀ ਕਤਾਰ ਵਿਚ ਇਕ ਹੋਰ ਮਿਸ਼ਨ ਜੁੜ ਗਿਆ ਹੈ।ਕਾਰੋਬਾਰੀ ਐਲਨ ਮਸਕ ਦੀ ਕੰਪਨੀ Space X ਦਾ ਪਹਿਲਾ ਆਲ-ਸਿਵਿਲਅਨ ਕਰੂ ਦਲ ਬੁੱਧਵਾਰ ਰਾਤ ਪੁਲਾੜ ਵੱਲ ਰਵਾਨਾ ਹੋ ਗਿਆ। ਕੰਪਨੀ ਨੇ ਪਹਿਲੀ ਵਾਰ 4 ਆਮ ਲੋਕਾਂ ਨੂੰ ਪੁਲਾੜ ਵਿਚ ਭੇਜਿਆ। ਇਸ ਮਿਸ਼ਨ ਨੂੰ 'ਇੰਸਪਿਰੇਸ਼ਨ 4' ਨਾਮ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਧਰਤੀ ਦੇ ਪੰਧ ਵਿਚ ਜਾਣ ਵਾਲਾ ਇਹ ਪਹਿਲਾ ਗੈਰ ਪੇਸ਼ੇਵਰ ਪੁਲਾੜ ਯਾਤਰੀਆਂ ਦਾ ਦਲ ਹੈ।ਪੁਲਾੜ ਵਿਚ ਜਾਣ ਵਾਲੇ ਚਾਰੇ ਯਾਤਰੀ ਡ੍ਰੈਗਨ ਕੈਪਸੂਲ ਜ਼ਰੀਏ ਸਪੇਸ ਵੱਲ ਰਵਾਨਾ ਹੋਏ ਹਨ। ਇਹ ਯਾਤਰੀ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ 160 ਕਿਲੋਮੀਟਰ ਉੱਚੇ ਪੰਧ ਤੋਂ ਦੁਨੀਆ ਦਾ ਚੱਕਰ ਲਗਾਉਂਦੇ ਹੋਏ ਪੁਲਾੜ ਵਿਚ 3 ਦਿਨ ਬਿਤਾਉਣਗੇ। ਇਸ ਦੇ ਬਾਅਦ ਸਪੇਸਕ੍ਰਾਫਟ ਧਰਤੀ ਦੇ ਵਾਯੂਮੰਡਲ ਵਿਚ ਫਿਰ ਤੋਂ ਦਾਖਲ ਹੋਵੇਗਾ ਅਤੇ ਫਲੋਰੀਡਾ ਦੇ ਤੱਟ ਤੋਂ ਹੇਠਾਂ ਉਤਰੇਗਾ।

ਇਸਾਕਮੈਨ ਦੇ ਹੱਥਾਂ ਵਿਚ ਕਮਾਂਡ
ਇਸ ਮਿਸ਼ਨ ਦੀ ਕਮਾਂਡ 38 ਸਾਲ ਦੇ ਇਸਾਕਮੈਨ ਦੇ ਹੱਥਾਂ ਵਿਚ ਹੈ। ਇਸਾਕਮੈਨ ਪੇਮੇਂਟ ਕੰਪਨੀ ਦੇ ਫਾਊਂਡਰ ਅਤੇ ਸੀ.ਈ.ਓ. ਹਨ। ਉਹਨਾਂ ਨੇ 16 ਸਾਲ ਦੀ ਉਮਰ ਵਿਚ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਇਹ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਦੀ ਸਪੇਸ ਟੂਰਿਜ਼ਮ ਦੀ ਦੁਨੀਆ ਵਿਚ ਪਹਿਲੀ ਐਂਟਰੀ ਹੈ। ਇਸ ਤੋਂ ਪਹਿਲਾਂ ਬਲੂ ਓਰੀਜ਼ਨ ਅਤੇ ਵਰਜਿਨ ਸਪੇਸ ਸ਼ਿਪ ਨੇ ਵੀ ਪ੍ਰਾਈਵੇਟ ਸਪੇਸ ਟੂਰਿਜ਼ਮ ਦੀ ਸ਼ੁਰੂਆਤ ਕਰਦਿਆਂ ਉਡਾਣ ਭਰੀ ਸੀ। ਇਸਾਕਮੈਨ ਦੇ ਇਲਾਵਾ ਇਸਟ੍ਰਿਪ ਵਿਚ ਹੇਯਲੀ ਆਰਕੇਨੋ ਵੀ ਹਨ। 29 ਸਾਲ ਦੀ ਹੇਯਲੀ ਕੈਂਸਰ ਸਰਵਾਈਵਰ ਹੈ। ਉਹ ਸੈਂਟ ਜੂਡ ਚਿਲਡਰਨ ਰਿਸਰਚ ਹਸਪਤਾਲ ਵਿਚ ਸਹਾਇਕ ਡਾਕਟਰ ਹਨ। ਮਿਸ਼ਨ ਨੂੰ ਲੀਡ ਕਰ ਰਹੇ ਇਸਾਕਮੈਨ ਨੇ ਹਸਪਤਾਲ ਨੂੰ 100 ਮਿਲੀਅਨ ਡਾਲਰ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਉਹ ਇਸ ਮਿਸ਼ਨ ਤੋਂ 100 ਮਿਲੀਅਨ ਡਾਲਰ ਹੋਰ ਜੁਟਾਉਣਾ ਚਾਹੁੰਦੇ ਹਨ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਗਲੇ ਹਫ਼ਤੇ ਜਾਣਗੇ ਅਮਰੀਕਾ

ਇਹਨਾਂ ਦੋ ਲੋਕਾਂ ਦੇ ਇਲਾਵਾ ਇਸ ਯਾਤਰਾ 'ਤੇ ਜਾਣ ਵਾਲੇ ਲੋਕਾਂ ਵਿਚ ਅਮਰੀਕੀ ਏਅਰਫੋਰਸ ਦੇ ਪਾਇਲਟ ਰਹੇ ਸੇਮਬ੍ਰੋਸਕੀ ਅਤੇ 51 ਸਾਲ ਦੇ ਸ਼ਾਨ ਪ੍ਰੋਕਟਰ ਵੀ ਸ਼ਾਮਲ ਹਨ। 51 ਸਾਲ ਦੇ ਪ੍ਰੋਕਟਰ ਏਰੀਜ਼ੋਨਾ ਦੇ ਇਕ ਕਾਲਜ ਵਿਚ ਭੂ-ਵਿਗਿਆਨ ਦੀ ਪ੍ਰੋਫੈਸਰ ਹਨ। ਹੇਯਲੀ ਪੁਲਾੜ ਵਿਚ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਅਮਰੀਕੀ ਨਾਗਰਿਕ ਹਨ। ਨਾਸਾ ਦੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਰਿਸਰਚ ਸੈਂਟਰ ਤੋਂ ਫਾਲਕਨ-9 ਰਾਕੇਟ ਨੇ ਉਡਾਣ ਭਰੀ। ਇਸ ਵਾਰ ਡ੍ਰੈਗਨ ਕੈਪਸੂਲ 357 ਮੀਲ ਮਤਲਬ ਕਰੀਬ 575 ਕਿਲੋਮੀਟਰ ਦੀ ਉੱਚਾਈ 'ਤੇਧਰਤੀ ਦੇ ਪੰਧ ਵਿਚ ਪਹੁੰਚੇਗਾ। ਇਹ ਹਬਲ ਸਪੇਸ ਟੈਲੀਸਕੋਪ ਤੋਂ ਠੀਕ ਅੱਗੇ ਤੱਕ।

ਗੌਰਤਲਬ ਹੈ ਕਿ 2009 ਤੋਂ ਬਾਅਦ ਕਿਸੇ ਵੀ ਮਨੁੱਖ ਨੇ ਇੰਨੀ ਦੂਰੀ ਤੱਕ ਪੁਲਾੜ ਦੀ ਯਾਤਰਾ ਨਹੀਂ ਕੀਤੀ ਹੈ। ਉਸ ਵੇਲੇ ਪੁਲਾੜ ਯਾਤਰੀਆਂ ਨੇ ਹਬਲ ਸਪੇਸ ਟੇਲੀਸਕੋਪ ਦਾ ਦੌਰਾ ਕੀਤਾ ਸੀ। ਇਙ ਪੁਲਾੜ ਗੱਡੀ ਧਰਤੀ ਦਾ ਚੱਕਰ ਲਗਾਏਗੀ ਪਰ ਪੁਲਾੜ ਸਟੇਸ਼ਨ 'ਤੇ ਡੌਕ ਨਹੀਂ ਕਰੇਗੀ। ਪਹਿਲੀ ਵਾਰ ਸਿਰਫ ਆਮ ਨਾਗਰਿਕਾਂ ਨੂੰ ਲੈਕੇ ਇਕ ਪੁਲਾੜ ਗੱਡੀ ਧਰਤੀ ਤੋਂ ਲਾਂਚ ਹੋਈ ਹੈ।ਸਿਰਫ ਪੰਜ ਮਹੀਨਿਆਂ ਦੀ ਸਿਖਲਾਈ ਦੇ ਬਾਅਦ 4 ਆਮ ਲੋਕ ਪੁਲਾੜ ਲਈ ਰਵਾਨਾ ਹੋਏ। ਇਸ ਮਿਸ਼ਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਚਾਲਕ ਦਲ ਵਿਚ ਕੋਈ ਵੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਹੈ। ਟੇਸਲਾ ਦੇ ਮਾਲਕ ਐਲਨ ਮਸਕ ਦੀ ਕੰਪਨੀ ਸਪੇਸਐਕਸ ਜਿਹੜੇ ਸਪੇਸਸ਼ਿਪ ਵਿਚ ਨਾਗਰਿਕਾਂ ਨੂੰ ਲਿਜਾਏਗੀ ਉਸ ਵਿਚ ਕਈ ਸਾਰੀਆਂ ਖਾਸੀਅਤਾਂ ਹਨ।

Vandana

This news is Content Editor Vandana