ਬੰਬ ਦੀ ਅਫਵਾਹ ਨਾਲ ਜਹਾਜ਼ ''ਚ ਮਚੀ ਹਫੜਾ-ਦਫੜੀ

06/08/2017 7:53:29 PM

ਸਿਡਨੀ— ਆਸਟ੍ਰੇਲੀਆ ਦੇ ਦੱਖਣੀ ਸੂਬੇ ਨਿਊ ਸਾਊਥ ਵੇਲਜ਼ ਦੇ ਐਲਬਰੀ ਹਵਾਈ ਅੱਡੇ 'ਤੇ ਜਹਾਜ਼ 'ਚ ਬੰਬ ਦੀ ਅਫਵਾਹ ਫੈਲਣ ਤੋਂ ਬਾਅਦ ਯਾਤਰੀ ਜਹਾਜ਼ ਦੇ ਲੈਂਡ ਹੁੰਦੇ ਹੀ ਪੋੜੀਆਂ ਲੱਗਣ ਤੋਂ ਪਹਿਲਾਂ ਕਈਆਂ ਨੇ ਛਾਲ ਮਾਰ ਦਿੱਤੀ। ਮੀਡੀਆ ਰਿਪੋਰਟ ਮੁਤਾਬਕ, ਜਹਾਜ਼ ਦੇ ਪਖਾਨੇ 'ਚ ਧਮਕੀ ਭਰੀ ਚਿੱਠੀ ਮਿਲੀ, ਜੋ ਕਿ ਬਾਅਦ 'ਚ ਅਫਵਾਹ ਨਿਕਲੀ। ਪੁਲਸ ਨੇ ਦੱਸਿਆ ਕਿ ਜਾਂਚ ਦੇ ਦੌਰਾਨ 68 ਯਾਤਰੀਆਂ ਦੀ ਸਮਰੱਥਾ ਵਾਲੇ ਜਹਾਜ਼ 'ਚ 42 ਯਾਤਰੀ ਸਵਾਰ ਸਨ। ਆਸਟ੍ਰੇਲੀਆਈ ਐਸੋਸੀਏਟਿਡ ਪ੍ਰੈਸ ਦੇ ਇਕ ਯਾਤਰੀ ਨੇ ਦੱਸਿਆ ਕਿ ਉਸ ਨੇ ਜਹਾਜ਼ ਦੇ ਲੈਂਡ ਹੁੰਦੇ ਹੀ ਇਕ ਯਾਤਰੀ ਨੂੰ ਚਿਲਾਉਂਦੇ ਹੋਏ ਸੁਣਿਆ ਕਿ ਆਪਣੇ ਬੈਗ ਛੱਡੋ ਅਤੇ ਦੋੜ ਕੇ ਬਾਹਰ ਨਿਕਲੋ। ਇਸ ਦੇ ਬਾਅਦ ਯਾਤਰੀ ਜਹਾਜ਼ ਤੋਂ ਛਾਲ ਮਾਰਨ ਲੱਗੇ। ਨਿਊ ਸਾਊਥ ਵੇਲਜ਼ ਪੁਲਸ ਦੇ ਬੁਲਾਰੇ ਐਮਿਲੀ ਵਾਟਰਸ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਜਹਾਜ਼ 'ਚੋਂ 5 ਮਿੰਟਾਂ 'ਚ ਬਾਹਰ ਕੱਢ ਲਿਆ ਗਿਆ ਸੀ। ਇਨ੍ਹਾਂ ਚੋਂ ਕਈ ਯਾਤਰੀਆਂ ਨੇ ਜਹਾਜ਼ ਦਾ ਦਰਵਾਜਾ ਖੁਲਦਿਆ ਹੀ ਛਾਲਾਂ ਮਾਰ ਦਿੱਤੀਆਂ। ਬੰਬ ਦੀ ਅਫਵਾਹ ਫੈਲਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਵਾਟਰਸ ਨੇ ਇਹ ਨਹੀਂ ਦੱਸਿਆ ਕਿ ਚਿੱਠੀ 'ਚ ਕਿ ਲਿਖਿਆ ਸੀ।