ਲੜਕੀ ਦੇ ਟਾਪ ਦਾ ਗਲਾ ''ਵੱਡਾ'' ਸੀ, ਸਕੂਲ ਨੇ ਕੀਤਾ ਸਸਪੈਂਡ

05/25/2017 1:40:40 AM

ਨਿਊਯਾਰਕ — ਅਮਰੀਕਾ 'ਚ ਇਕ ਸਟੂਡੈਂਟ ਨੂੰ ਉਸ ਦੇ ਪਹਿਰਾਵੇ ਕਾਰਨ ਸਸਪੈਂਡ ਕਰ ਦਿੱਤਾ ਗਿਆ। ਘਟਨਾ ਨਾਰਥ ਕੇਰਲਾਇਨਾ ਦੇ ਹੇਰਸਬਰਗ 'ਚ ਹਿਕਰੀ ਰਿਜ ਹਾਈ ਸਕੂਲ ਦੀ ਹੈ। ਹਾਫਿੰਗਟਨ ਪੋਸਟ ਵੈੱਬਸਾਈਟ ਦੀ ਖਬਰ ਅਨੁਸਾਰ ਇਸ ਸਕੂਲ 'ਚ ਪੜ੍ਹਨ ਵਾਲੀ ਵਿਦਿਆਰਥਣ ਸਮਰ ਨੇ ਸਕੂਲ ਪ੍ਰਸ਼ਾਸਨ ਵਲੋਂ ਉਨ੍ਹਾਂ ਵਿਰੁੱਧ ਲਏ ਗਏ ਇਸ ਐਕਸ਼ਨ ਦੀ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਸਮਰ ਦਾ ਵੀਡੀਓ ਸ਼ੇਅਰ ਕੀਤਾ ਗਿਆ ਜੋ ਵਾਇਰਲ ਹੋ ਗਿਆ ਹੈ। 
ਸਮਰ ਨੇ ਦੱਸਿਆ ਕਿ ਪਿਛਲੇ ਹਫਤੇ ਉਹ ਕੈਫਟੇਰੀਆ 'ਚ ਬੈਠੀ ਸੀ ਜਦ ਸਕੂਲ ਪ੍ਰਿੰਸੀਪਲ ਨੇ ਉਸ ਤੋਂ ਜੈਕੇਟ ਪਹਿਨਣ ਨੂੰ ਕਿਹਾ ਕਿਉਂਕਿ ਉਸ ਦਾ ਟਾਪ ਸਕੂਲ ਦੇ ਡਰੈਸ ਕੋਰਡ ਅਨੁਸਾਰ ਨਹੀਂ ਹੈ। ਉਸ ਦੇ ਟਾਪ ਦਾ ਗਲਾ ਵੱਡਾ ਸੀ, ਇਸ ਕਾਰਨ ਕਾਲਰਬੋਨ ਦੇ ਨਾਲ-ਨਾਲ ਉਸ ਦੇ ਥੋੜ੍ਹੇ ਜਿਹੇ ਮੋਢੇ ਵੀ ਵਿਖ ਰਹੇ ਸਨ। 
ਹਾਲਾਂਕਿ, ਸਮਰ ਅਨੁਸਾਰ ਉਸ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਉਸ ਦਾ ਟਾਪ ਸਕੂਲ ਪਹਿਨੇ ਜਾਣ ਦੇ ਹਿਸਾਬ ਨਾਲ ਬਿਲਕੁਲ ਠੀਕ ਹੈ, ਫਿਰ ਵੀ ਉਨ੍ਹਾਂ ਪ੍ਰਿੰਸੀਪਲ ਦੇ ਕਹੇ ਅਨੁਸਾਰ ਜੈਕੈਟ ਪਾ ਲਈ। ਇਸ ਦੇ ਬਾਵਜੂਦ ਪ੍ਰਿੰਸੀਪਲ ਨੂੰ ਸਮਰ ਦੀ ਡਰੈੱਸ ਤੋਂ ਸਮੱਸਿਆ ਸੀ ਅਤੇ ਉਨ੍ਹਾਂ ਸਟੂਡੈਂਟ ਨੂੰ ਡਰੈੱਸ ਚੇਂਜ ਕਰਕੇ ਆਉਣ ਨੂੰ ਕਿਹਾ। 
ਸਮਰ ਨੇ ਕਿਹਾ,'ਮੈਂ ਸਮਝਦੀ ਹਾਂ ਕਿ ਡਰੈੱਸ ਕੋਰਡ ਕਿਉਂ ਜ਼ਰੂਰੀ ਹੈ ਪਰ ਮੈਨੂੰ ਲੱਗਦਾ ਹੈ  ਕਿ ਜੈਕੇਟ ਪਾਉਣ ਤੋਂ ਬਾਅਦ ਉਸ ਡਰੈੱਸ 'ਤੇ ਕੋਈ ਇਤਰਾਜ ਨਹੀਂ ਹੋਣੀ ਚਾਹੀਦੀ ਸੀ।' ਇਸ ਲਈ ਪ੍ਰਿੰਸੀਪਲ ਦੀ ਗੱਲ ਮੰਨਣ ਤੋਂ ਇਨਕਾਰ ਕਰਦੇ ਹੋਏ ਸਮਰ ਨੇ ਆਪਣੀ ਮਾਂ ਨੂੰ ਬੁਲਾਉਣ ਦੀ ਗੱਲ ਕਹੀ। ਰਿਪੋਰਟ ਅਨੁਸਾਰ ਪਿਛਲੇ 4 ਸਾਲਾਂ ਤੋਂ ਸਮਰ ਨੇ ਆਪਣੇ ਪਿੰ੍ਰਸੀਪਲ ਨਾਲ ਕਈ 'ਪੰਗੇ' ਹੋ ਚੁੱਕੇ ਸਨ। ਇਸੇ ਕਾਰਨ ਸਮਰ ਦੀ ਮਾਂ ਨੇ ਸਕੂਲ ਨੂੰ ਇਹ ਕਿਹਾ ਸੀ ਕਿ ਉਨ੍ਹਾਂ ਦੀ ਬੇਟੀ ਵਿਰੁੱਧ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਰੂਰ ਬੁਲਾਇਆ ਜਾਵੇ।