ਫਿਜੀ ਵਿਚ ਆਇਆ 6.4 ਤੀਬਰਤਾ ਦਾ ਭੂਚਾਲ

08/19/2017 10:54:24 AM

ਵੈਲਿੰਗਟਨ— ਫਿਜੀ ਵਿਚ ਸ਼ਨੀਵਾਰ ਨੂੰ 6.4 ਤੀਬਰਤਾ ਦਾ ਜ਼ਬਰਦਸਤ ਭੂਚਾਲ ਦਾ ਝੱਟਕਾ ਮਹਿਸੂਸ ਕੀਤਾ ਗਿਆ ਪਰ ਮੰਨਿਆ ਜਾਂਦਾ ਹੈ ਕਿ ਭੁਚਾਲ ਦਾ ਕੇਂਦਰ ਕਾਫੀ ਡੂੰਘਾਈ ਵਿਚ ਹੋਣ ਕਾਰਨ ਇਸ ਨਾਲ ਕਿਸੇ ਪ੍ਰਕਾਰ ਦੇ ਨੁਕਸਾਨ ਜਾਂ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ ।   
ਅਮਰੀਕੀ ਭੂਗਰਭ ਸਰਵੇਖਣ (ਯੂ. ਐਸ. ਜੀ. ਐਸ.) ਨੇ ਦੱਸਿਆ ਕਿ ਦਿਨ ਵਿਚ 3 ਵਜੇ (ਸਥਾਨਕ ਸਮੇਂ ਅਨੁਸਾਰ ਦੇਰ ਰਾਤ 2 ਵਜੇ) ਸਮੁੰਦਰ ਤਟ ਉੱਤੇ ਆਏ ਭੂਚਾਲ ਦਾ ਕੇਂਦਰ ਸੁਵਾ ਤੋਂ ਕਰੀਬ 287 ਕਿਲੋਮੀਟਰ (178 ਮੀਲ) ਪੂਰਬ ਵਿਚ ਜ਼ਮੀਨ ਤੋਂ 538 ਕਿਲੋਮੀਟਰ ਦੀ ਡੂੰਘਾਈ ਉੱਤੇ ਸੀ । ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਤੁਰੰਤ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ।