ਹਾਈ ਬਲੱਡ ਪ੍ਰੈਸ਼ਰ ਨਾਲ ਪੈਂਦਾ ਹੈ ਤੁਹਾਡੀ ਬੁੱਧੀ ’ਤੇ ਬੁਰਾ ਅਸਰ

03/07/2020 6:35:58 PM

ਵਾਸ਼ਿੰਗਟਨ (ਏਜੰਸੀਆਂ)– ਜੋ ਲੋਕ ਨੌਜਵਾਨ ਅਵਸਥਾ ਵਿਚ ਹੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਹਨਾਂ ਦੀ ਸਮਝਦਾਰੀ (ਇੰਟੈਲੀਜੈਂਸ) ਵਿਚ ਅਧਖੜ ਉਮਰ ਵਾਲੀ ਕਮੀ ਆ ਸਕਦੀ ਹੈ। ਨਾਰਥ ਵੈਸਟਰਨ ਯੂਨੀਵਰਸਿਟੀ ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਇਕ ਸਾਂਝੇ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ। ਖੋਜ ਨੂੰ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਜਨਰਲ ਸਰਕੂਲੇਸ਼ਨ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਬਲੱਡ ਪ੍ਰੈਸ਼ਰ ਦਾ ਇਲਾਜ ਕਰਵਾਉਣਾ ਜ਼ਰੂਰੀ
ਖੋਜਕਾਰ ਪ੍ਰੋਫੈਸਰ ਹਾਉਜਡ੍ਰਾਫ ਨੇ ਕਿਹਾ ਕਿ ਸਾਨੂੰ ਖੋਜ ਵਿਚ ਪਤਾ ਲੱਗਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਕਾਰਣ ਦਿਮਾਗ ਵਿਚ ਇਕੱਠੇ ਗਿਆਨ ਅਤੇ ਜਾਣਕਾਰੀ ’ਤੇ ਬੁਰਾ ਅਸਰ ਪੈਂਦਾ ਹੈ। ਨੌਜਵਾਨ ਅਵਸਥਾ ਵਿਚ ਵੀ ਹਾਈ ਬਲੱਡ ਪ੍ਰੈਸ਼ਰ ਹੋਣ ਨਾਲ ਬੁੱਧੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ, ਇਸ ਲਈ ਇਸ ਉਮਰ ਵਿਚ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਇਲਾਜ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅੱਧਖੜ ਉਮਰ ਦੇ ਲੋਕਾਂ ਦਰਮਿਆਨ ਘੱਟ ਸਮਝਦਾਰੀ ਕਾਰਣ ਡਿਗਣ ਅਤੇ ਮੌਤ ਦਾ ਖਤਰਾ ਪੈਦਾ ਹੁੰਦਾ ਹੈ।

Baljit Singh

This news is Content Editor Baljit Singh