ਹਿਜ਼ਬੁੱਲਾ ਨੇਤਾ ਨੇ ਹਮਾਸ ਤੇ ਫਲਸਤੀਨੀ ਇਸਲਾਮਿਕ ਜੇਹਾਦ ਦੇ ਨੇਤਾਵਾਂ ਨਾਲ ਕੀਤੀ ਗੱਲਬਾਤ

10/25/2023 6:29:34 PM

ਬੇਰੂਤ (ਭਾਸ਼ਾ)– ਲੇਬਨਾਨ ਸਥਿਤ ਹਿਜ਼ਬੁੱਲਾ ਸਮੂਹ ਦੇ ਨੇਤਾ ਨੇ ਬੁੱਧਵਾਰ ਨੂੰ ਗਾਜ਼ਾ ’ਚ ਚੱਲ ਰਹੇ ਇਜ਼ਰਾਈਲੀ ਹਮਲਿਆਂ ਦੇ ਵਿਚਕਾਰ ਹਮਾਸ ਤੇ ਫਲਸਤੀਨੀ ਇਸਲਾਮਿਕ ਜੇਹਾਦ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ, ਜਿਸ ’ਚ ਤਿੰਨ ਪ੍ਰਮੁੱਖ ਵਿਰੋਧੀਆਂ ਦੀ ਇਕ ਮਹੱਤਵਪੂਰਨ ਬੈਠਕ ਮੰਨੀ ਜਾ ਰਹੀ ਹੈ।

ਮੀਟਿੰਗ ਤੋਂ ਬਾਅਦ ਇਕ ਸੰਖੇਪ ਬਿਆਨ ’ਚ ਕਿਹਾ ਗਿਆ ਹੈ ਕਿ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੂਲਾਹ ਨੇ ਹਮਾਸ ਦੇ ਸਾਲੇਹ ਅਲ-ਅਰੋਰੀ ਤੇ ਇਸਲਾਮਿਕ ਜੇਹਾਦ ਦੇ ਨੇਤਾ ਜ਼ਿਆਦ ਅਲ-ਨਖਲੇਹ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਤਿੰਨ ਸੰਗਠਨਾਂ ਤੇ ਹੋਰ ਈਰਾਨ ਸਮਰਥਿਤ ਅੱਤਵਾਦੀਆਂ ਨੂੰ ਅੱਗੇ ਕੀ ਕਦਮ ਚੁੱਕਣੇ ਚਾਹੀਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਹਮਾਸ ਨੂੰ ਦੱਸਿਆ ‘ਆਧੁਨਿਕ ਰਾਵਣ’, ਇਜ਼ਰਾਈਲ ਅੰਬੈਸੀ ਪਹੁੰਚ ਕਿਹਾ– ‘ਤੁਸੀਂ ਜ਼ਰੂਰ ਜਿੱਤੋਗੇ’

ਹਿਜ਼ਬੁੱਲਾ ਤੇ ਲੇਬਨਾਨ ਦੇ ਰਾਜ ਮੀਡੀਆ ਦੁਆਰਾ ਪ੍ਰਸਾਰਿਤ ਕੀਤੇ ਗਏ ਬਿਆਨਾਂ ਦੇ ਅਨੁਸਾਰ ਤਿੰਨਾਂ ਸੰਗਠਨਾਂ ਦਾ ਉਦੇਸ਼ ਗਾਜ਼ਾ ਤੇ ਫਲਸਤੀਨ ’ਚ ‘ਇਕ ਅਸਲ ਜਿੱਤ’ ਪ੍ਰਾਪਤ ਕਰਨਾ ਹੈ ਤੇ ਗਾਜ਼ਾ ਤੇ ਪੱਛਮੀ ਕੰਢੇ ’ਚ ਇਜ਼ਰਾਈਲ ਦੀਆਂ ਧੋਖੇਬਾਜ਼ ਤੇ ਬੇਵਕੂਫੀ ਵਾਲੀਆਂ ਕਾਰਵਾਈਆਂ ਨੂੰ ਖ਼ਤਮ ਕਰਨਾ ਹੈ ਤੇ ਵਹਿਸ਼ੀ ਹਮਲੇ ਨੂੰ ਰੋਕਣਾ ਹੈ।

ਬੇਰੂਤ ’ਚ ਇਹ ਬੈਠਕ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਗਾਜ਼ਾ ਪੱਟੀ ’ਤੇ ਸ਼ਾਸਨ ਕਰਨ ਵਾਲੇ ਫਲਸਤੀਨੀ ਅੱਤਵਾਦੀ ਸਮੂਹ ਇਜ਼ਰਾਈਲ ਤੇ ਹਮਾਸ ਵਿਚਾਲੇ ਤਿੰਨ ਹਫ਼ਤਿਆਂ ਤੋਂ ਜੰਗ ਚੱਲ ਰਹੀ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲੀ ਹਮਲਿਆਂ ’ਚ 5,700 ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ’ਚ 2,300 ਨਾਬਾਲਗ ਵੀ ਸ਼ਾਮਲ ਹਨ। ਇਜ਼ਰਾਈਲੀ ਸਰਕਾਰ ਦੇ ਅਨੁਸਾਰ ਹਮਾਸ ਦੇ ਸ਼ੁਰੂਆਤੀ ਹਮਲੇ ’ਚ ਇਜ਼ਰਾਈਲ ’ਚ 1,400 ਲੋਕ ਮਾਰੇ ਗਏ ਸਨ। ਹਿਜ਼ਬੁੱਲਾ ਦਾ ਕਹਿਣਾ ਹੈ ਕਿ ਝੜਪਾਂ ’ਚ ਉਸ ਦੇ ਦਰਜਨਾਂ ਲੜਾਕੇ ਵੀ ਮਾਰੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh