ਇਹ ਹੈ ਦੁਨੀਆ ਦੇ 10 ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ, ਟਾਪ ''ਤੇ ''ਐਪਲ'' ਕੰਪਨੀ

10/21/2019 1:02:05 AM

ਵਾਸ਼ਿੰਗਟਨ - ਦੁਨੀਆ ਦੇ 10 ਸਭ ਤੋਂ ਵੱਡੇ ਬ੍ਰੈਂਡਸ ਦੀ ਲਿਸਟ ਜਾਰੀ ਹੋ ਗਈ ਹੈ। ਕੰਸਲਟੈਂਸੀ ਫਰਮ ਇੰਟਰਬ੍ਰੈਂਡ ਨੇ ਸਾਲ 2019 ਲਈ ਨਵੀਂ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਟਾਪ 'ਤੇ ਰਖਿਆ ਗਿਆ ਹੈ। ਉਥੇ ਗੂਗਲ ਦੂਜੇ ਨੰਬਰ 'ਤੇ ਹੈ, ਤੀਜੇ ਨੰਬਰ 'ਤੇ ਐਮਾਜ਼ੋਨ ਆਉਂਦੀ ਹੈ। ਇਸ ਤੋਂ ਇਲਾਵਾ ਚੌਥੇ 'ਤੇ ਮਾਇਕ੍ਰੋਸਾਫਟ ਅਤੇ ਪੰਜਵੇਂ ਨੰਬਰ 'ਤੇ ਕੋਕਾ ਕੋਲਾ ਹੈ।

ਇਹ ਨੇ ਦੁਨੀਆ ਦੇ 10 ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ : -
1. ਐਪਲ
2. ਗੂਗਲ
3. ਐਮਾਜ਼ੋਨ
4. ਮਾਇਕ੍ਰੋਸਾਫਟ
5. ਕੋਕਾ ਕੋਲਾ
6. ਸੈਮਸੰਗ
7. ਟੋਇਟਾ
8. ਮਰਸੀਡੀਜ਼
9. ਮੈਕ ਡਾਨਲਡਸ
10. ਡਿੱਜ਼ਨੀ

ਦੱਸ ਦਈਏ ਕਿ ਸੋਸ਼ਲ ਨੈੱਟਵਰਕਿੰਗ ਫੇਸਬੁੱਕ ਟਾਪ-10 ਦੀ ਲਿਸਟ ਤੋਂ ਬਾਹਰ ਹੋ ਗਈ ਹੈ। ਫੇਸਬੁੱਕ ਨੂੰ 100 ਦੀ ਲਿਸਟ 'ਚ 14ਵੇਂ ਨੰਬਰ 'ਤੇ ਹੈ। ਮੀਡੀਆ ਰਿਪੋਰਟਸ 'ਚ ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਸੀ ਸਬੰਧੀ ਵਿਵਾਦਾਂ ਅਤੇ ਉਸ ਦੀ ਜਾਂਚ ਕਾਰਨ ਕੰਪਨੀ ਨੂੰ ਇਹ ਝਟਕਾ ਲੱਗਾ ਹੈ। ਇੰਡੀਪੈਂਡੇਂਟ ਰਿਸਰਚ ਫਰਮ ਪੋਨੇਮਾਨ ਇੰਸਟੀਚਿਊਟ ਵੱਲੋਂ 2018 'ਚ ਕੀਤੇ ਗਏ ਇਕ ਸਰਵੇਖਣ ਮੁਤਾਬਕ, ਕੈਂਬ੍ਰਿਜ਼ ਐਨਾਲੈਟਿਕਾ ਡੇਟਾ ਸਕੈਂਡਲ ਤੋਂ ਬਾਅਦ ਫੇਸਬੁੱਕ 'ਤੇ ਯੂਜ਼ਰਾਂ ਦੇ ਵਿਸ਼ਵਾਸ 'ਚ 66 ਫੀਸਦੀ ਦੀ ਕਮੀ ਆਈ ਹੈ। ਹੁਣ ਸਿਰਫ 28 ਫੀਸਦੀ ਯੂਜ਼ਰ ਦਾ ਵੀ ਭਰੋਸਾ ਹੈ ਕਿ ਕੰਪਨੀ ਪ੍ਰਾਇਵੇਸੀ ਦੇ ਪ੍ਰਤੀ ਵਚਨਬੱਧ ਹੈ, ਜੋ ਪਹਿਲਾਂ 79 ਫੀਸਦੀ ਸੀ।

Khushdeep Jassi

This news is Content Editor Khushdeep Jassi