ਗਰਭਵਤੀ ਔਰਤ ਦੀ ਮਦਦ ਕਰਨ ਵਾਲਾ ਪੁਲਸ ਕਰਮਚਾਰੀ ਬਣਿਆ ਚਰਚਾ ਦਾ ਵਿਸ਼ਾ

10/15/2018 5:11:21 PM

ਅਲਬੁਕਰਕ— ਮੈਕਸਿਕੋ 'ਚ ਪਿਛਲੇ ਸਾਲ ਇਕ ਪੁਲਸਵਾਲੇ ਨੇ ਅਜਿਹਾ ਕੁਝ ਕੀਤਾ ਸੀ ਕਿ ਉਹ ਰਾਤੋ-ਰਾਤ ਸਟਾਰ ਬਣ ਗਿਆ ਸੀ। ਇਸ ਪੁਲਸ ਵਾਲੇ ਨੂੰ ਜਦੋਂ ਇਕ ਬੇਘਰ ਅਤੇ ਡਰੱਗ ਦੀ ਆਦਿ ਔਰਤ ਮਿਲੀ ਜੋ ਗਰਭਵਤੀ ਹਾਲਤ 'ਚ ਸੀ। ਉਸ ਦੀ ਹਾਲਤ ਦੇਖ ਪੁਲਸਵਾਲੇ ਨੇ ਉਸ ਦੇ ਬੱਚੇ ਨੂੰ ਗੋਦ ਲੈਣ ਦੇ ਬਾਰੇ 'ਚ ਪੁੱਛ ਲਿਆ। ਇਸ ਤੋਂ ਬਾਅਦ ਔਰਤ ਮੰਨ ਵੀ ਗਈ ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਪਰ ਡਲਿਵਰੀ ਦੇ ਬਾਅਦ ਜਦੋਂ ਉਸ ਦੇ ਔਰਤ ਦੇ ਬੇਟੀ ਹੋਈ ਤਾਂ ਉਹ ਵੀ ਮਾਂ ਦੀ ਤਰ੍ਹਾਂ ਦੀ ਡਰੱਗ ਦੀ ਆਦਿ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਉਸ ਵਿਅਕਤੀ ਨੇ ਬਿਨਾ ਕਿਸੇ ਝਿਝਕ ਤੋਂ ਬੱਚੀ ਨੂੰ ਅਪਣਾ ਲਿਆ। ਖਾਸ ਗੱਲ ਇਹ ਸੀ ਕਿ ਇਸ ਪੁਲਸ ਵਾਲੇ ਦੇ 4 ਬੱਚੇ ਪਹਿਲਾਂ ਤੋਂ ਹੀ ਹਨ।

ਇਹ ਸਟੋਰੀ ਮੈਕਸਿਕੋ ਦੇ ਅਲਬੁਕਰਕ ਸ਼ਹਿਰ 'ਚ ਕੰਮ ਕਰਨ ਵਾਲੇ ਰੇਆਨ ਨਾਂ ਦੇ ਪੁਲਸ ਅਫਸਰ ਦੀ ਹੈ। ਪਿਛਲੇ ਸਾਲ 23 ਸਤੰਬਰ ਨੂੰ ਉਸ ਨੇ ਇਕ ਬੇਘਰ ਅਤੇ ਡਰੱਗ ਅਡਿਕਟਡ ਕਪਲ ਨੂੰ ਦੇਖਿਆ ਸੀ। ਜਦੋਂ ਰੇਆਨ ਇਸ ਜੋੜੇ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਦੇ ਹੱਥਾਂ 'ਚ ਨਸ਼ੇ ਦਾ ਇਨਜੈਕਸ਼ਨ ਸੀ। ਉਹ ਇਹ ਦੇਖ ਹੈਰਾਨ ਰਹਿ ਗਿਆ ਕਿ ਨਸ਼ਾ ਕਰ ਰਹੀ ਔਰਤ ਗਰਭਵਤੀ ਹੈ ਅਤੇ ਉਹ ਅਜਿਹੀ ਹਾਲਤ 'ਚ ਵੀ ਨਸ਼ਾ ਲੈਂਦੀ ਹੈ। ਪੁਲਸ ਵਾਲੇ ਦੇ ਪੁੱਛਣ 'ਤੇ ਔਰਤ ਨੇ ਉਸ ਨੂੰ ਆਪਣੀ ਕਹਾਣੀ ਸੁਣਾਈ। ਔਰਤ ਨੇ ਕਿਹਾ ਕਿ ਉਸ ਨੇ ਕਈ ਵਾਰ ਇਸ ਨਸ਼ੇ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਉਹ ਆਪਣੇ ਪਾਰਟਨਰ ਨਾਲ ਇਸੇ ਤਰ੍ਹਾਂ ਬੇਘਰ ਹੋਈ ਘੁੰਮ ਰਹੀ ਹੈ। ਔਰਤ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਕੋਈ ਉਸ ਦਾ ਬੱਚਾ ਗੋਦ ਲੈ ਲਵੇ ਕਿਉਂਕਿ ਮੈਂ ਉਸ ਨੂੰ ਉਹ ਸਾਰੀਆਂ ਖੁਸ਼ੀਆਂ ਨਹੀਂ ਦੇ ਸਕਦੀ ਜੋਂ ਉਸ ਨੂੰ ਮਿਲਣੀਆਂ ਚਾਹੀਦੀਆਂ ਹਨ। ਇਸ 'ਤੇ ਰੇਆਨ ਨੇ ਉਸ ਔਰਤ ਦੇ ਬੱਚੇ ਨੂੰ ਗੋਦ ਲੈਣ ਦੀ ਗੱਲ ਕਹੀ।
ਰੇਆਨ ਨੇ ਆਪਣੀ ਪਤਨੀ ਨਾਲ ਬੱਚਾ ਗੋਦ ਲੈਣ ਬਾਰੇ ਗੱਲ ਨਹੀਂ ਕੀਤੀ ਜਦਕਿ ਇਸ ਜੋੜੇ ਦੇ ਚਾਰ ਬੱਚੇ ਪਹਿਲਾਂ ਤੋਂ ਹੀ ਸੀ। ਜਦੋਂ ਰਿਆਨ ਦੀ ਪਤਨੀ ਨੇ ਉਸ ਔਰਤ ਦੀ ਕਹਾਣੀ ਸੁਣੀ ਤਾਂ ਉਹ ਆਪਣੇ ਪਤੀ ਦੇ ਫੈਸਲੇ ਨੂੰ ਸੁਣ ਕੇ ਕਾਫੀ ਖੁਸ਼ ਹੋਈ। ਉਸ ਨੇ ਕਿਹਾ ਕਿ ਅਸੀਂ ਕਦੋਂ ਦੀ ਇਕ ਬੱਚੀ ਗੋਦ ਲੈਣ ਬਾਰੇ ਸੋਚ ਰਹੇ ਹਾਂ।

ਤਿੰਨ ਹਫਤਿਆਂ ਬਾਅਦ ਹੀ ਕ੍ਰਿਸਟਲ ਨੇ ਇਕ ਬੱਚੀ ਨੂੰ ਜਨਮ ਦਿੱਤਾ। ਰੇਆਨ ਅਤੇ ਰੇਬੇਕਾ ਨੇ ਉਸ ਦਾ ਨਾਂ ਹੋਪ ਰੱਖਿਆ ਪਰ ਕਹਾਣੀ 'ਚ ਟਵਿਸਟ ਉਦੋਂ ਆਇਆ ਜਦੋਂ ਡਾਕਟਰ ਨੇ ਦੱਸਿਆ ਕਿ ਬੱਚੀ ਵੀ ਡਰੱਗ ਅਡਿਕਟਡ ਦੇ ਰੂਪ 'ਚ ਪੈਦਾ ਹੋਈ ਹੈ ਪਰ ਇਸ ਤੋਂ ਬਾਅਦ ਕਈ ਮਹੀਨਿਆਂ ਤਕ ਚਲੇ ਇਲਾਜ ਅਤੇ ਨਸ਼ਾ ਮੁਕਤ ਪ੍ਰਾਸੈੱਸ ਤੋਂ ਬਾਅਦ ਬੱਚੀ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ। ਲੋਕਾਂ ਨੂੰ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਲੱਗੀ ਸੀ ਕਿ ਬੱਚੀ ਦੇ ਡਰੱਗ ਅਡਿਕਟਡ ਹੋਣ ਦਾ ਬਾਵਜੂਦ ਵੀ ਜੋੜਾ ਉਸ ਨੂੰ ਗੋਦ ਲੈਣ ਤੋਂ ਪਿੱਛੇ ਨਾ ਹੱਟਿਆ।