ਸਿਡਨੀ ''ਚ ਉੱਚਾਈ ''ਤੇ ਉਡਦੇ ਹੈਲੀਕਾਪਟਰ ਦੀ ਕਰਨੀ ਪਈ ਐਮਰਜੈਂਸੀ ਲੈਂਡਿੰਗ, ਬਚੀਆਂ ਕੀਮਤੀ ਜਾਨਾਂ

06/11/2017 6:25:33 PM


ਸਿਡਨੀ— ਸਿਡਨੀ ਪਾਰਕ 'ਚ ਪਾਇਲਟ ਦੀ ਸੁੱਝ-ਬੱਝ ਕਾਰਨ ਕੀਮਤੀ ਜ਼ਿੰਦਗੀਆਂ ਬਚ ਗਈਆਂ। ਸਿਡਨੀ 'ਚ ਪਾਇਲਟ ਨੂੰ ਇਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਾਇਲਟ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਸ ਨੇ ਯਾਤਰੀਆਂ ਦੀ ਸੁਰੱਖਿਆ ਲਈ ਸਮੇਂ ਸਿਰ ਅਤੇ ਠੀਕ ਥਾਂ 'ਤੇ ਉਤਾਰਿਆ। ਦਰਅਸਲ ਹੈਲੀਕਾਪਟਰ 'ਚ ਕੁਝ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਪਾਇਲਟ ਨੇ ਇਸ ਨੂੰ ਹੇਠਾਂ ਉਤਾਰਨਾ ਹੀ ਬਿਹਤਰ ਸਮਝਿਆ। ਇਸ ਹੈਲੀਕਾਪਟਰ 'ਚ ਪਾਇਲਟ, ਕਰੂ ਮੈਂਬਰ ਅਤੇ 3 ਹੋਰ ਯਾਤਰੀ ਸਵਾਰ ਸਨ।
ਹੈਲੀਕਾਪਟਰ ਐਤਵਾਰ ਦੀ ਸਵੇਰ ਨੂੰ ਰਿਹਾਇਸ਼ੀ ਖੇਤਰ ਸਿਡਨੀ ਪਾਰਕ 'ਚ ਉਤਰਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਲੈਂਡਿੰਗ ਤੋਂ ਪਹਿਲਾਂ ਹੈਲੀਕਾਪਟਰ ਕਾਫੀ ਉੱਚਾ ਉਡ ਰਿਹਾ ਸੀ। ਹੈਲੀਕਾਪਟਰ 'ਚ ਸਵਾਰ ਇਕ ਯਾਤਰੀ ਨੇ ਕਿਹਾ ਇਹ ਇੰਨੀ ਤੇਜ਼ੀ ਨਾਲ ਹੇਠਾਂ ਆਇਆ ਕਿ ਅਸੀਂ ਡਰ ਗਏ। ਯਾਤਰੀ ਨੇ ਕਿਹਾ ਕਿ ਜਦੋਂ ਹੈਲੀਕਾਪਟਰ ਨੇ ਉਡਾਣ ਭਰੀ ਸੀ ਤਾਂ ਉਹ ਖੁਸ਼ ਸਨ ਪਰ ਰਾਹ 'ਚ ਪਰੇਸ਼ਾਨੀ ਪੈਦਾ ਹੋ ਗਈ। ਹੈਲੀਕਾਪਟਰ ਹੇਠਾਂ ਉਤਰਨ ਤੋਂ ਬਾਅਦ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਨੇ ਪਾਇਲਟ ਦਾ ਧੰਨਵਾਦ ਕੀਤਾ। ਯਾਤਰੀਆਂ ਨੂੰ ਵਾਪਸ ਸਿਡਨੀ ਸੜਕੀ ਰਸਤੇ ਜ਼ਰੀਏ ਭੇਜਿਆ ਗਿਆ।