ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ

07/05/2021 9:27:04 AM

ਪੋਰਟਲੈਂਡ/ਅਮਰੀਕਾ (ਏਜੰਸੀ) : ਇਕੱਠੇ ਓਰੇਗਨ ਵਿਚ ਪ੍ਰਸ਼ਾਂਤ ਉਤਰੀ ਪੱਤਮੀ ਲੂ ਕਾਰਨ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਡੈਮੋਕ੍ਰੇਟਿਕ ਗਵਰਨਰ ਕੇਟ ਬਰਾਊਨ ਨੇ ਐਤਵਾਰ ਨੂੰ ਸੀ.ਬੀ.ਐਸ. ਦੇ ‘ਫੇਸ ਦਿ ਨੇਸ਼ਨ’ ਪ੍ਰੋਗਰਾਮ ਵਿਚ ਕਿਹਾ, ‘ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਅਦ ਅਸੀਂ ਹਮੇਸ਼ਾ ਸਮੀਖਿਆ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਅਗਲੀ ਵਾਰ ਕੀ ਕਰ ਸਕਦੇ ਹਾਂ।’

ਇਹ ਵੀ ਪੜ੍ਹੋ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

ਮੰਨਿਆ ਜਾ ਰਿਹਾ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਅਮਰੀਕਾ ਦੇ ਉਤਰੀ-ਪੱਛਮੀ ਹਿੱਸੇ ਅਤੇ ਦੱਖਣੀ-ਪੱਛਮੀ ਕੈਨੇਡਾ ਵਿਚ ਲੂਹ ਨਾਲ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਪੋਰਟਲੈਂਡ ਵਿਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਅਤੇ ਸੀਏਟਲ ਵਿਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹ ਚੁੱਕਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'

ਉਥੇ ਹੀ ਕੈਨੇਡਾ 'ਚ 25 ਜੂਨ ਤੋਂ 1 ਜੁਲਾਈ ਤੱਕ 719 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ: ਕੈਨੇਡਾ ’ਚ ਪੈ ਰਹੀ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਹੁਣ ਤੱਕ 700 ਤੋਂ ਵਧੇਰੇ ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry