ਵਾਤਾਵਰਣ ਕੈਨੇਡਾ ਵਲੋਂ ਟੋਰਾਂਟੋ ਵਾਸੀਆਂ ਲਈ ਚਿਤਾਵਨੀ ਜਾਰੀ

07/28/2019 8:56:23 PM

ਟੋਰਾਂਟੋ— ਵਾਤਾਵਰਨ ਕੈਨੇਡਾ ਵਲੋਂ ਟੋਰਾਂਟੋ ਵਾਸੀਆਂ ਲਈ ਹੀਟਵੇਵ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਕਿਹਾ ਕਿ ਇਸ ਹਫਤੇ ਦੇ ਅਖੀਰ ਤੋਂ ਲੈ ਕੇ ਤੇ ਆਉਣ ਵਾਲੇ ਸੋਮਵਾਰ ਤੱਕ ਇਲਾਕੇ 'ਚ ਗਰਮ ਤੇ ਨਮ ਹਵਾਵਾਂ ਦਾ ਅਸਰ ਰਹੇਗਾ। ਇਸ ਦੇ ਨਾਲ ਦਿਨ ਵੇਲੇ ਵਧ ਤੋਂ ਵਧ ਤਾਪਮਾਨ 31 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਰਾਤ ਵੇਲੇ ਤਾਪਮਾਨ ਘੱਟ ਤੋਂ ਘੱਟ 20 ਡਿਗਰੀ ਤੱਕ ਡਿੱਗ ਸਕਦਾ ਹੈ।

ਇਕ ਮੌਸਮ ਵਿਗਿਆਨ ਮਾਹਿਰ ਦਾ ਕਹਿਣਾ ਹੈ ਕਿ ਸਿਰਫ ਦਿਨ ਵੇਲੇ ਹੀ ਤਾਪਮਾਨ ਕਾਰਨ ਬੇਚੈਨੀ ਭਰਿਆ ਨਹੀਂ ਸਗੋਂ ਜਿਨ੍ਹਾਂ ਲੋਕਾਂ ਕੋਲ ਏ.ਸੀ. ਨਹੀਂ ਹਨ ਉਨ੍ਹਾਂ ਲਈ ਇਹ ਗਰਮੀ ਰਾਤ ਵੇਲੇ ਵੀ ਬੇਚੈਨੀ ਭਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਵਾਤਾਵਰਨ ਕੈਨੇਡਾ ਦਾ ਕਹਿਣਾ ਹੈ ਕਿ ਐਤਵਾਰ ਨੂੰ ਇਸ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਕਿਉਂਕਿ ਆਉਣ ਵਾਲੇ ਐਤਵਾਰ ਨੂੰ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ ਜਿਸ ਕਾਰਨ ਮੰਗਲਵਾਰ ਤਕ ਮੌਸਮ ਥੋੜਾ ਠੰਡਾ ਤੇ ਬਿਹਤਰ ਹੋ ਸਕਦਾ ਹੈ।

ਵਿਭਾਗ ਦਾ ਕਹਿਣਾ ਹੈ ਕਿ ਅਜਿਹੀਆਂ ਚਿਤਾਵਨੀਆਂ ਉਸ ਵੇਲੇ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਜ਼ਿਆਦਾ ਗਰਮੀ ਤੇ ਨਮੀ ਭਰੇ ਵਾਤਾਵਰਣ ਕਾਰਨ ਗਰਮੀ ਨਾਲ ਸਬੰਧਿਤ ਸਮੱਸਿਆਵਾਂ ਤੇ ਬੀਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ।

Baljit Singh

This news is Content Editor Baljit Singh