ਉਹ ਇਕ ਚੰਗੇ ਇਨਸਾਨ ਸਨ, ਉਨ੍ਹਾਂ ਨੂੰ ਨਿਆਂ ਮਿਲਣਾ ਚਾਹੀਦੈ - ਜਾਰਜ ਦੀ ਪਤਨੀ

06/03/2020 7:51:31 PM

ਵਾਸ਼ਿੰਗਟਨ - ਜਾਰਜ ਫਲਾਇਡ ਦੀ ਪਤਨੀ ਰਾਕਸੀ ਨੇ ਆਪਣੀ ਧੀ ਦੇ ਨਾਲ ਮੰਗਲਵਾਰ ਨੂੰ ਉਨ੍ਹਾਂ ਦੇ ਲਈ ਨਿਆਂ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਇਕ ਚੰਗੇ ਪਿਤਾ ਸਨ ਅਤੇ ਇਸ ਦਰਦਨਾਕ ਮੌਤ ਦੇ ਹੱਕਦਾਰ ਬਿਲਕੁਲ ਵੀ ਨਹੀਂ ਸਨ। ਆਪਣੀ 6 ਸਾਲ ਦੀ ਧੀ ਜ਼ਿਆਨਾ ਦੇ ਨਾਲ ਰਾਕਸੀ ਨੇ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਹੱਤਿਆ ਦੇ ਚਾਰੋਂ ਪੁਲਸ ਅਫਸਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੂਰੇ ਅਮਰੀਕਾ ਅਤੇ ਵਿਸ਼ਵ ਵਿਚ ਇਸ ਘਟਨਾ ਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ।

ਰਾਇਟਰਸ ਦੀ ਖਬਰ ਮੁਤਾਬਕ, ਵਾਸ਼ਿੰਗਟਨ ਵਿਚ ਰਾਕਸੀ ਨੇ ਕਿਹਾ ਕਿ ਆਖਿਰ ਵਿਚ ਸਾਰੇ ਦੋਸ਼ੀ ਆਪਣੇ-ਆਪਣੇ ਘਰਾਂ ਵਿਚ ਵਾਪਸ ਚਲੇ ਜਾਣਗੇ ਅਤੇ ਪਰਿਵਾਰਾਂ ਨੂੰ ਤਾਂ ਮਿਲ ਸਕਣਗੇ ਪਰ ਮੇਰੀ ਧੀ ਦਾ ਕੀ, ਇਸ ਨੇ ਤਾਂ ਆਪਣੇ ਪਿਤਾ ਨੂੰ ਹਮੇਸ਼ਾ ਲਈ ਖੋਹ ਦਿੱਤਾ ਹੈ। ਹੁਣ ਕਦੇ ਉਹ ਆਪਣੇ ਪਿਤਾ ਨੂੰ ਨਹੀਂ ਮਿਲ ਸਕੇਗੀ। ਜਦ ਰਾਕਸੀ ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਰੂਬਰੂ ਹੋਣ ਲਈ ਮਿਨੀਪੋਲਸ ਸਿਟੀ ਹਾਲ ਪਹੁੰਚੀ ਸੀ ਤਾਂ ਉਸ ਵੇਲੇ ਜ਼ਿਆਨਾ ਵੀ ਉਨ੍ਹਾਂ ਦੇ ਨਾਲ ਸੀ। ਰਾਕਸੀ ਨੇ ਫਲਾਇਡ ਦੀ ਜ਼ਿਆਦਾ ਪ੍ਰਤੀ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਹ ਸਭ ਨੂੰ ਬਹੁਤ ਪਿਆਰ ਕਰਦੇ ਸਨ। ਮੈਂ ਇਥੇ ਬਸ ਆਪਣੀ ਧੀ ਅਤੇ ਜਾਰਜ ਦੇ ਲਈ ਇਥੇ ਆਈ ਹਾਂ। ਮੈਂ ਜਾਰਜ ਦੇ ਲਈ ਨਿਆਂ ਚਾਹੁੰਦੀ ਹਾਂ। ਉਹ ਇਕ ਚੰਗੇ ਵਿਅਕਤੀ ਸਨ। ਇਸ ਨਾਲ ਕੁਝ ਫਰਕ ਨਹੀਂ ਪੈਦਾਂ ਕਿ ਲੋਕ ਕੀ ਬੋਲਦੇ ਹਨ ਪਰ ਉਹ ਸੱਚ ਵਿਚ ਇਕ ਚੰਗੇ ਇਨਸਾਨ ਸਨ। 

Khushdeep Jassi

This news is Content Editor Khushdeep Jassi