ਹਵਾਈ ''ਚ 5.3 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖਦਸ਼ਾ ਨਹੀਂ

04/14/2019 2:31:25 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਹਵਾਈ ਦੇ ਬਿਗ ਆਈਲੈਂਡ  (ਹਵਾਈ) ਦੇ ਪੱਛਮੀ ਹਿੱਸੇ ਵਿਚ ਸ਼ਨੀਵਾਰ ਨੂੰ 5.3 ਦੀ ਤੀਬਰਤਾ ਦਾ ਭੂਚਾਲ ਆਇਆ। ਏਜੰਸੀ ਨੇ ਦੱਸਿਆ ਕਿ ਭੂਚਾਲ ਸ਼ਾਮ ਕਰੀਬ 5 ਵਜੇ ਆਇਆ। ਇਸ ਦਾ ਕੇਂਦਰ ਕੇਲੁਆ ਕੋਨਾ ਤੋਂ 24 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ ਸੀ। ਇਹ ਭੂਚਾਲ ਜ਼ਮੀਨ ਤੋਂ ਕਰੀਬ 16 ਕਿਲੋਮੀਟਰ ਡੂੰਘਾਈ ਵਿਚ ਆਇਆ। ਰਾਸ਼ਟਰੀ ਮੌਸਮ ਸੇਵਾ ਦੇ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਸੁਨਾਮੀ ਦਾ ਕੋਈ ਖਦਸ਼ਾ ਨਹੀਂ ਹੈ। 

ਕੇਂਦਰ ਨੇ ਕਿਹਾ ਕਿ ਟਾਪੂ ਦੇ ਕੁਝ ਹਿੱਸਿਆਂ ਵਿਚ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਕ ਸਮਾਚਾਰ ਏਜੰਸੀ ਮੁਤਾਬਕ ਹਵਾਈ ਇਲੈਕਟ੍ਰਿਕ ਲਾਈਟ ਨੇ ਟਵੀਟ ਕੀਤਾ ਕਿ ਵਾਈਕਲੋਆ ਵਿਚ 3,300 ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਸਿਵਲ ਡਿਫੈਂਸ ਦੇ ਅਧਿਕਾਰੀਆਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਭੂਚਾਲ ਕਾਰਨ ਇਕ ਵੱਡੀ ਚਟਾਨ ਹਾਈਵੇਅ 19 ਕਵੀਨ ਕਾਹੁਮਾਨੂ 'ਤੇ ਡਿੱਗ ਗਈ ਹੈ।

Vandana

This news is Content Editor Vandana