ਭਾਰਤੀ-ਅਮਰੀਕੀ ਕਾਮੇਡੀਅਨ ਨੇ ਡੋਨਾਲਡ ਟਰੰਪ ਦਾ ਉਡਾਇਆ ਮਜ਼ਾਕ

04/30/2017 4:18:22 PM

ਵਾਸ਼ਿੰਗਟਨ— ਭਾਰਤੀ-ਅਮਰੀਕੀ ਕਾਮੇਡੀਅਨ ਹਸਨ ਮਿਨਹਾਜ ਨੇ ਸ਼ਨੀਵਾਰ ਨੂੰ ਵ੍ਹਾਈਟ ਹਾਊਸ ''ਚ ਆਯੋਜਿਤ ਸਾਲਾਨਾ ਪੱਤਰਕਾਰ ਡਿਨਰ ਪ੍ਰੋਗਰਾਮ ''ਚ ਆਪਣੀ ਕਾਮੇਡੀ ਦਾ ਜਾਦੂ ਬਿਖੇਰਿਆ। ਇਸ ਦੌਰਾਨ ਹਸਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜੰਮ ਕੇ ਮਜ਼ਾਕ ਉਡਾਇਆ। ਹਸਨ ਨੇ ਸਾਲਾਨਾ ਵ੍ਹਾਈਟ ਹਾਊਸ ਕੋਰੇਸਪੋਂਡੈਂਟ ਐਸੋਸੀਏਸ਼ਨ ''ਡਬਲਿਊ. ਐੱਚ. ਸੀ. ਏ.'' ਚ ਯਾਦਗਾਰ ਮਨੋਰੰਜਕ ਭਾਸ਼ਣ ਦਿੱਤਾ। ਕਾਮੇਡੀਅਨ ਹਸਨ ਨੇ ਰੂਸ ਦੇ ਲੋਕਾਂ ਨਾਲ ਟਰੰਪ ਦੇ ਨੇੜਕਤਾ, ਮੀਡੀਆ ''ਤੇ ਉਨ੍ਹਾਂ ਦੇ ਹਮਲੇ ਅਤੇ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਵਲੋਂ ਵਰਤੇ ਗਏ ਸ਼ਬਦਾਂ ਦਾ ਮਜ਼ਾਕ ਬਣਾਇਆ। ਹਸਨ ਨੇ ਕਿਹਾ ਕਿ ਅਮਰੀਕਾ ਵਿਚ ਹੀ ਅਜਿਹਾ ਹੋ ਸਕਦਾ ਹੈ ਕਿ ਭਾਰਤ-ਅਮਰੀਕਾ ਦੀ ਪਹਿਲੀ ਪੀੜ੍ਹੀ ਦਾ ਕੋਈ ਮੁਸਲਿਮ ਇਸ ਸਟੇਜ ''ਤੇ ਚੜ੍ਹ ਕੇ ਰਾਸ਼ਟਰਪਤੀ ਬਾਰੇ ਚੁਟਕਲੇ ਸੁਣਾਵੇ। ਕਾਮੇਡੀ ਕਰਨ ਵਾਲੇ ਹਸਨ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ ਪਰ ਇਹ ਲੋਕ ਕੈਲੀਫੋਰਨੀਆ ''ਚ ਕਈ ਸਾਲਾਂ ਤੋਂ ਰਹਿ ਰਹੇ ਹਨ।
ਹਸਨ ਨੇ ਟਰੰਪ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ, ''''ਟਰੰਪ ਨੇ ਦੇਰ ਰਾਤ 3 ਵਜੇ ਟਵੀਟ ਕੀਤਾ ''ਸੋਬਰ'' (ਸ਼ਾਂਤੀ)। ਦੇਰ ਰਾਤ 3 ਵਜੇ ''ਸੋਬਰ'' ਟਵੀਟ ਕੌਣ ਕਰਦਾ ਹੈ? ਹਸਨ ਨੇ ਟਰੰਪ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਦਾ ਵੀ ਮਜ਼ਾਕ ਬਣਾਇਆ।  
ਇੱਥੇ ਦੱਸ ਦੇਈਏ ਕਿ ਟਰੰਪ ਪੱਤਰਕਾਰਾਂ ਦੇ ਇਸ ਪ੍ਰੋਗਰਾਮ ''ਚ ਸ਼ਾਮਲ ਨਹੀਂ ਹੋਏ ਸਨ। ਇਹ ਕਈ ਦਹਾਕੇ ''ਚ ਪਹਿਲਾ ਮੌਕਾ ਹੈ, ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਦੇ ਸਾਲਾਨਾ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਨੂੰ 24 ਘੰਟੇ ਕਵਰ ਕਰਦੇ ਹਨ। ਇਸ ਤੋਂ ਪਹਿਲਾਂ 1981 ਵਿਚ ਰਾਸ਼ਟਰਪਤੀ ਰੋਨਾਲਡ ਰੀਗਨ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਸਾਲਾਨਾ ਡਿਨਰ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ ਸਨ, ਕਿਉਂਕਿ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਹੋਈ ਸੀ ਅਤੇ ਉਹ ਉਸ ਤੋਂ ਉੱਭਰ ਰਹੇ ਸਨ।

Tanu

This news is News Editor Tanu