ਹਾਰਵਰਡ ਯੂਨੀਵਰਸਿਟੀ ਨੇ ਫ੍ਰੀ ਕੀਤੇ ਢਾਈ ਲੱਖ ਤੱਕ ਦੀ ਫੀਸ ਵਾਲੇ 67 ਆਨਲਾਈਨ ਕੋਰਸ

04/15/2020 3:18:02 PM

ਵਾਸ਼ਿੰਗਟਨ : ਕੋਰੋਨਾ ਦੇ ਮੱਦੇਨਜ਼ਰ ਦੁਨੀਆ ਲਾਕਡਾਊਨ ਹੈ। ਸਕੂਲ, ਕਾਲਜ, ਉੱਚ ਸਿੱਖਿਆ ਸੰਸਥਾਵਾਂ ਬੰਦ ਹਨ। ਅਜਿਹੇ ਵਿਚ ਦੁਨੀਆ ਦੀ ਚੋਟੀ ਦੀ ਹਾਰਵਰਡ ਯੂਨੀਵਰਸਿਟੀ ਨੇ ਦੁਨੀਆਭਰ ਦੇ ਵਿਦਿਆਰਥੀਆਂ ਲਈ 67 ਆਨਲਾਈਨ ਕੋਰਸ ਫ੍ਰੀ ਕਰ ਦਿੱਤੇ ਹਨ। ਵਿਦਿਆਰਥੀ ਘਰ ਬੈਠੇ ਇਨ੍ਹਾਂ ਕੋਰਸਾਂ ਵਿਚ ਦਾਖਲਾ ਲੈ ਸਕਦੇ ਹਨ ਅਤੇ ਇਨ੍ਹਾਂ ਵਿਚ ਮੁਹਾਰਤ ਹਾਸਲ ਕਰ ਸਕਦੇ ਹਨ। ਇਨ੍ਹਾਂ ਵੱਖ-ਵੱਖ ਕੋਰਸਾਂ ਦੀ ਮਿਆਦ ਇਕ ਤੋਂ 12 ਹਫਤੇ ਹੈ। ਇਨ੍ਹਾਂ ਵਿਚ ਕਈ ਕੋਰਸ ਅਜਿਹੇ ਹਨ, ਜਿਨ੍ਹਾਂ ਦੀ ਫੀਸ 2000 ਤੋਂ ਢਾਈ ਲੱਖ ਰੁਪਏ ਤੱਕ ਹੁੰਦੀ ਹੈ।

ਇਹ ਹਨ ਵਿਸ਼ੇ, ਜਿਨ੍ਹਾਂ ਲਈ ਕੋਈ ਯੋਗਤਾ ਦੀ ਜ਼ਰੂਰਤ ਨਹੀਂ
ਹਾਰਵਰਡ ਦੇ ਇਨ੍ਹਾਂ ਕੋਰਸਾਂ ਲਈ ਕਿਸੇ ਵਿਸ਼ੇਸ਼ ਯੋਗਤਾ ਦਾ ਕੋਈ ਪੈਮਾਨਾ ਨਹੀਂ ਰੱਖਿਆ ਗਿਆ। ਤੁਸੀਂ ਆਪਣੇ ਪਸੰਦ ਦਾ ਵਿਸ਼ਾ ਚੁਣਨਾ ਹੈ। ਇਹ ਵਿਸ਼ੇ ਹਨ- ਪ੍ਰੋਗਰਾਮਿੰਗ, ਸੋਸ਼ਲ ਸਾਇੰਸ, ਡਾਟਾ ਸਾਇੰਸ, ਕੰਪਿਊਟਰ ਵਿਗਿਆਨ, ਆਰਟ ਐਂਡ ਡਿਜ਼ਾਇਨ, ਐਜੂਕੇਸ਼ਨਲ ਐਂਡ ਟੀਚਿੰਗ, ਹੈਲਥ ਐਂਡ ਮੈਡੀਸਨ, ਗਣਿਤ ਵਿਗਿਆਨ ਅਤੇ ਬਿਜ਼ਨੈੱਸ।

ਇੰਝ ਲੈ ਸਕਦੇ ਹੋ ਦਾਖਲਾ
ਦਾਖਲੇ ਲਈ ਵਿਦਿਆਰਥੀ ਅਧਿਕਾਰਤ ਵੈੱਬਸਾਈਟ online-learning.harvard.edu./ 'ਤੇ ਜਾਣ। ਪਸੰਦ ਦੇ ਕੋਰਸ ਚੁਣਨ। ਹਰ ਕੋਰਸ ਨਾਲ ਸਾਰੀ ਜਾਣਕਾਰੀ ਦਿੱਤੀ ਗਈ ਹੈ। 


ਫਾਰਮ ਭਰਨ ਲਈ ਆਪਣਾ ਨਾਂ, ਈ-ਮੇਲ ਆਈ. ਡੀ., ਦੇਸ਼ ਦਾ ਨਾਂ, ਯੂਜ਼ਰਨੇਮ, ਪਾਸਵਰਡ ਭਰ ਕੇ ਅਕਾਊਂਟ ਬਣਾਉਣਾ ਪਵੇਗਾ। ਈ-ਮੇਲ 'ਤੇ ਆਏ ਲਿੰਕ ਨੂੰ ਐਕਟੀਵੇਟ ਕਰੋ। ਕੋਰਸ ਨਾਲ ਜੁੜੀ ਸਮੱਗਰੀ ਅਤੇ ਵੀਡੀਓ ਲਾਗ ਇਨ 'ਤੇ ਆਉਣ ਲੱਗਣਗੇ। ਟੈਕਸਟ ਅਤੇ ਵੀਡੀਓ ਕੰਟੈਂਟ ਦੋਵੇਂ ਹਨ। ਪ੍ਰੋਫੈਸਰ ਨਾਲ ਇਸ ਬਾਰੇ ਡਿਸਕਸ਼ਨ ਕਰ ਸਕਦੇ ਹੋ।


ਹਾਰਵਰਡ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਉੱਚ ਸਿੱਖਿਆ ਸੰਸਥਾਵਾਂ ਵਿਚੋਂ ਇਕ ਹੈ। ਇੱਥੇ ਪੜ੍ਹਾਈ ਕਰਨ ਦਾ ਸੁਪਨਾ ਦੁਨੀਆ ਦੇ ਲੱਖਾਂ ਵਿਦਿਆਰਥੀ ਦੇਖਦੇ ਹਨ। ਇੱਥੇ ਪੜ੍ਹ ਚੁੱਕੇ ਵਿਦਿਆਰਥੀ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਹਨ। ਹਰ ਸਾਲ 4500 ਕੋਰਸ ਵਿਚ 21,000 ਤੋਂ ਜ਼ਿਆਦਾ ਵਿਦਿਆਰਥੀ ਦਾਖਲਾ ਲੈਂਦੇ ਹਨ। 
 

Sanjeev

This news is Content Editor Sanjeev