ਜਾਣੋ, ਨਸਲਵਾਦ ਦੇ ਖਿਲਾਫ ਕੀ ਬੋਲੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਪ੍ਰਧਾਨ ਮੰਤਰੀ ਟਰੂਡੋ

03/22/2017 6:28:18 PM

ਓਟਾਵਾ— ਨਸਲੀ ਭੇਦਭਾਵ ਨੂੰ ਘਟਾਉਣ ਲਈ 21 ਮਾਰਚ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਨਸਲੀ ਭੇਦਭਾਵ ਭਾਈਚਾਰਿਆਂ ਨੂੰ ਵੰਡਦਾ ਹੈ ਅਤੇ ਇਸ ਨਾਲ ਸਮਾਜ ਵਿਚ ਨਕਾਰਾਤਮਕ ਸੰਦੇਸ਼ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਿੰਨਤਾ ਹੀ ਕੈਨੇਡਾ ਦੀ ਤਾਕਤ ਹੈ। ਇਹ ਦੇਸ਼ ਦੇ ਵਿਕਾਸ ਦਾ ਚੌਥਾ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨਸਲੀ ਭੇਦਭਾਵ ਦੇ ਖਿਲਾਫ ਕੈਨੇਡਾ ਨੇ ਸਖਤ ਕਦਮ ਚੁੱਕੇ ਹਨ ਪਰ ਅਜੇ ਵੀ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਪੁਰਜ਼ੋਰ ਤਰੀਕੇ ਨਾਲ ਨਸਲੀ ਵਿਤਕਰੇ ਦਾ ਵਿਰੋਧ ਕਰਦੀ ਹੈ। 
ਦੂਜੇ ਪਾਸੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਨਸਲੀ ਭੇਦਭਾਵ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਫੌਜ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਂਦਾ। ਇੱਥੇ ਸਾਰੇ ਇਕ ਟੀਮ ਦੇ ਰੂਪ ਵਿਚ ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕ ਦੇਸ਼ ਲਈ ਜਾਨ ਵਾਰਨ ਤੋਂ ਵੀ ਨਹੀਂ ਝਿਜਕਦੇ।

Kulvinder Mahi

This news is News Editor Kulvinder Mahi