ਹਰਜੀਤ ਸੱਜਣ ਨੇ ਦਿੱਤਾ ਅਜਿਹਾ ਖਾਸ ਤੋਹਫਾ ਜਿਸ ਨੂੰ ਦੇਖਦਿਆਂ ਹੀ ਖਿੜ ਗਿਆ ਟਰੂਡੋ ਦਾ ਚਿਹਰਾ (ਤਸਵੀਰਾਂ)

04/06/2017 7:39:25 AM

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚਿਹਰਾ ਉਸ ਸਮੇਂ ਫੁੱਲਾਂ ਵਾਂਗ ਖਿੜ ਗਿਆ ਜਦ ਉਨ੍ਹਾਂ ਨੂੰ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਕ ਖਾਸ ਤੋਹਫਾ ਦਿੱਤਾ। ਇਹ ਕੋਈ ਸਾਧਾਰਣ ਤੋਹਫਾ ਨਹੀਂ ਸਗੋਂ ਟਰੂਡੋ ਦੇ ਬਚਪਨ ਨਾਲ ਜੁੜਿਆ ਸੀ। ਸੱਜਣ ਨੇ ਉਨ੍ਹਾਂ ਨੂੰ ਇਕ ਫਰੇਮ ਕੀਤੀ ਹੋਈ ਤਖਤੀ ਦਿੱਤੀ, ਜਿਸ ''ਤੇ ਕੁੱਝ ਧੁੰਦਲੇ ਅੱਖਰ ਦਿਖਾਈ ਦੇ ਰਹੇ ਹਨ। ਅਗਸਤ 1975 ''ਚ ਟਰੂਡੋ ਆਪਣੇ ਮਾਂ-ਬਾਪ ਅਤੇ ਛੋਟੇ ਭਰਾ ਨਾਲ ਆਰਕਟਿਕ ''ਤੇ ਘੁੰਮਣ ਗਏ ਸਨ।
ਇਸ ਤਖਤੀ ''ਤੇ ਉਸ ਸਮੇਂ ਦੀ ਯਾਦ ਲਿਖੀ ਗਈ ਸੀ। ਟਰੂਡੋ 42 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਨਿੱਜੀ ਯਾਤਰਾ ਦੌਰਾਨ ਉੱਥੇ ਗਏ ਸਨ। ਉਸ ਸਮੇਂ ਟਰੂਡੋ ਸਿਰਫ 3 ਸਾਲਾਂ ਦੇ ਹੀ ਸਨ। ਉਹ ਸਮੁੰਦਰੀ ਜੀਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸਨ। ਟਰੂਡੋ ਨੇ ਇਸ ਤੋਹਫੇ ਨੂੰ ਫੜਦਿਆਂ ਕਿਹਾ ਕਿ ਮੈਨੂੰ ਇਹ ਯਾਤਰਾ ਯਾਦ ਹੈ ਅਤੇ ਅਸੀਂ ਮਿਲ ਕੇ ਇਸ ਤਖਤੀ ਨੂੰ ਤਿਆਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦਾ ਆਰਕਟਿਕ ਦਾ ਪਹਿਲਾਂ ਸਫਰ ਸੀ। ਸੱਜਣ ਨੇ ਦੱਸਿਆ ਕਿ ਜੁਲਾਈ 2016 ''ਚ ਖੋਜੀਆਂ ਨੂੰ ਇਕ ਖੋਜ ਦੌਰਾਨ ਇਹ ਤਖਤੀ ਮਿਲੀ, ਜਿਸ ਨੂੰ ਪੜ੍ਹ ਕੇ ਪਤਾ ਲੱਗਾ ਕਿ ਇਹ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸੰਬੰਧਤ ਹੈ। ਇਹ ਤਖਤੀ ਉਨ੍ਹਾਂ ਨੂੰ ਵਾਰਡ ਹੰਟ ਆਇਲੈਂਡ ਤੋਂ ਮਿਲੀ ਹੈ ਜੋ ਕਿ ਉੱਥੋਂ ਬਹੁਤ ਦੂਰ ਹੈ ।