ਐਮੇਜ਼ਾਨ ''ਤੇ ਵਿਕ ਰਹੀ ਹਨੂਮਾਨ ਦੀ ਤਸਵੀਰ ਵਾਲੀ ਲੈਗਿੰਗਜ਼, ਹਿੰਦੂ ਨਾਰਾਜ਼

07/21/2017 1:20:57 AM

ਵਾਸ਼ਿੰਗਟਨ— ਆਨ ਲਾਈਨ ਰਿਟੇਲਰ ਐਮੇਜ਼ਾਨ 'ਤੇ ਭਗਵਾਨ ਹਨੂਮਾਨ ਦੀ ਤਸਵੀਰ ਵਾਲੀ ਲੈਗਿੰਗਜ਼ ਵਿਕ ਰਹੀਆਂ ਹਨ ਜਿਸ ਨਾਲ ਹਿੰਦੂਆਂ ਵਿਚ ਰੋਸ ਹੈ। ਹਿੰਦੂਆਂ ਨੇ ਇਸ ਦੇ ਲਈ ਐਮੇਜ਼ਾਨ ਨੂੰ ਮੁਆਫੀ ਮੰਗਣ ਅਤੇ ਅਜਿਹੀਆਂ ਲੈਗਿੰਗਜ਼ ਨੂੰ ਹਟਾਉਣ ਲਈ ਕਿਹਾ ਹੈ। ਐਮੇਜ਼ਾਨ ਪਹਿਲਾਂ ਹੀ ਆਪਣੀ ਵੈੱਬਸਾਈਟ 'ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਉਤਪਾਦ ਵੇਚਦੀ ਰਹੀ ਹੈ। ਹਿੰਦੂ ਧਾਰਮਿਕ ਆਗੂ ਰਾਜਨ ਜੇਦ ਨੇ ਕਿਹਾ ਕਿ ਭਗਵਾਨ ਹਨੂੰਮਾਨ ਸਾਡੇ ਲਈ ਪੂਜਨੀਕ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਲੈਗਿੰਗਜ਼ 'ਤੇ ਛਾਪਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।