ਇੰਡੀਅਨ ਉਵਰਸੀਜ ਕਾਂਗਰਸ ਜਰਮਨੀ ਵੱਲੋਂ ਮਨਾਈ ਗਈ ਅਜ਼ਾਦੀ ਦਿਹਾੜੇ ਦੀ 74ਵੀ ਵਰ੍ਹੇਗੰਢ

08/21/2020 5:37:26 PM

ਹਮਬਰਗ (ਸਮਰਾ): ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਪ੍ਰਸ਼ਾਸਨ ਦੇ ਹੁਕਮ ਮੁਤਾਬਕ ਬੇਸ਼ੱਕ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੱਦਿਆ ਸੀ ਪਰ ਪੰਦਰਾਂ ਅਗਸਤ, ਜੋ ਅਜ਼ਾਦੀ ਦਿਹਾੜਾ ਸਾਰੇ ਦੇਸ਼ ਵਾਸੀਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਜਰਮਨ ਦੇ ਸ਼ਹਿਰ ਹਮਬਰਗ ਵਿਖੇ ਵੀ ਇੰਡੀਅਨ ਉਵਰਸੀਜ ਕਾਂਗਰਸ ਵੱਲੋਂ ਰੈਸਟੋਰੈਂਟ ਵਿੱਚ ਮਨਾਇਆ ਗਿਆ। ਰੇਸ਼ਮ ਭਰੋਲੀ ਨੇ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਤੇ 74ਵੇਂ ਸੁਤੰਤਰਤਾ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ। ਨਾਲ ਹੀ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪਹੁੰਚੇ ਇੰਡੀਅਨ ਜਨਰਲ ਕੌਂਸਲੇਟ ਮਦਨ ਲਾਲ ਰਾਈਗਰ ਸਾਹਿਬ ਨੂੰ ਮੰਚ ਤੇ ਆਉਣ ਲਈ ਬੇਨਤੀ ਕੀਤੀ। ਰਾਈਗਰ ਸਾਹਿਬ ਅਤੇ ਜਰਮਨ ਦੇ ਪ੍ਰਧਾਨ ਪਰਮੋਦ ਕੁਮਾਰ ਨੇ ਮਿਲ ਕੇ ਝੰਡਾ ਲਾਹਿਰਾਇਆ।

ਸਭ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਤੇ ਜਰਨਲ ਕੌਂਸਲੇਟ ਰਾਈਗਰ ਨੇ ਸਭ ਨੂੰ 15 ਅਗਸਤ ਦੀ ਵਧਾਈ ਦਿੱਤੀ ਤੇ ਵਿਸ਼ੇਸ਼ ਸੱਦਾ ਦੇਣ ਲਈ ਪ੍ਰਧਾਨ ਪਰਮੋਦ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ 74ਵੇਂ ਅਜ਼ਾਦੀ ਦਿਨ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਨਾਲ ਹੀ ਜਰਮਨ ਦੇ ਪ੍ਰਧਾਨ ਪਰਮੋਦ ਕੁਮਾਰ (ਮਿੰਟੂ) ਨੇ ਪਹਿਲਾਂ ਤਾਂ ਸਾਰਿਆ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਨਾਲ ਹੀ ਅਜ਼ਾਦੀ ਦਿਹਾੜੇ 'ਤੇ ਬੋਲਦਿਆਂ ਸ਼ੁਰੂਆਤ 1947 ਤੋਂ ਲੈਕੇ ਹੁਣ ਤੱਕ ਦੇ ਕਾਂਗਰਸ ਦੇ ਕੰਮਾਂ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਹਨ। ਇੱਡੇ ਵੱਡੇ ਦੇਸ਼ ਵਿੱਚ ਹੋ ਸਕਦਾ ਹੈ ਕਿ ਕਈ ਗਲਤੀਆਂ ਵੀ ਹੋਈਆਂ ਹੋਣਗੀਆਂ ਪਰ ਫਿਰ ਵੀ ਇਹਨੇ ਸਾਲਾਂ ਵਿੱਚ ਦੇਸ਼ ਲਈ ਬਹੁਤ ਕੰਮ ਕੀਤੇ ਹਨ।

ਹਮਬਰਗ ਦੇ ਉਭਰ ਰਹੇ ਗਾਇਕ ਸ: ਅਮਰੀਕ ਸਿੰਘ ਮੀਕਾ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਦੇ ਇਲਾਵਾ ਹਮਬਰਗ ਤੋਂ ਪੰਜਾਬੀਆਂ ਦਾ ਨਾਮ ਰੋਸ਼ਨ ਕਰਨ ਵਾਲੇ ਲੱਵਲੀ ਤੇ ਮੂੰਟੀ ਭੱਗੂ ਭਰਾਵਾਂ ਨੇ ਆਪਣਾ ਪ੍ਰਦਰਸ਼ਨ ਇਕ ਧਾਰਮਿਕ ਸ਼ੇਅਰ ਨਾਲ ਸ਼ੁਰੂ ਕੀਤਾ ਤੇ ਫਿਰ ਬਹੁਤ ਸਾਰੇ ਗੀਤਾਂ ਨਾਲ ਰੰਗ ਬੱਨੀ ਰੱਖਿਆ ਤੇ ਸਾਰਿਆਂ ਨੂੰ ਨੱਚਣ ਲਈ ਵੀ ਮਜਬੂਰ ਕੀਤਾ।

 

ਇਸ ਸਮੇਂ ਜਰਮਨ ਕਮੇਟੀ ਵਿੱਚੋਂ ਰਾਜ ਸ਼ਰਮਾ ਕੈਸ਼ੀਅਰ, ਸੁਖਜਿੰਦਰ ਸਿੰਘ ਗਰੇਵਾਲ਼ ਤੇ ਹਮਬਰਗ ਕਮੇਟੀ ਤੋਂ ਰਾਜੀਵ ਬੇਰੀ ਚੇਅਰਮੈਨ, ਸ: ਸੁਖਦੇਵ ਸਿੰਘ ਚਾਹਲ ਵਾਈਸ ਪ੍ਰਧਾਨ ਤੇ ਸ: ਮੁਖ਼ਤਿਆਰ ਸਿੰਘ ਰੰਧਾਵਾ ਵਾਈਸ ਪ੍ਰਧਾਨ ਤੇ ਹੋਰ ਬਹੁਤ ਸਾਰੇ ਕਾਂਗਰਸ ਆਗੂ ਮੌਜੂਦ ਸਨ। ਪਰਮੋਦ ਨੇ ਖਾਣ ਪੀਣ ਦਾ ਬਹੁਤ ਹੀ ਵਧੀਆ ਪ੍ਰੰਬਧ ਕੀਤਾ ਹੋਇਆ ਸੀ। ਆਖਰ ਵਿੱਚ ਸਾਰਿਆ ਦਾ ਧੰਨਵਾਦ ਤੇ ਸਟੇਜ ਦੀ ਸੇਵਾ ਰੇਸ਼ਮ ਭਰੋਲੀ ਵੱਲੋਂ ਨਿਭਾਈ ਗਈ।

Vandana

This news is Content Editor Vandana