5ਵੇਂ ਦਿਨ ਹਮਾਸ ਅਤੇ ਇਜ਼ਰਾਈਲ ਨੇ ਰਿਹਾਅ ਕੀਤੇ 42 ਬੰਧਕ ਅਤੇ ਕੈਦੀ

11/30/2023 10:50:20 AM

ਤੇਲ ਅਵੀਵ (ਏਜੰਸੀਆਂ) – ਫਿਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਹਮਾਸ ਨੇ 12 ਬੰਧਕਾਂ ਨੂੰ ਰਿਹਾਅ ਕਰ ਦਿੱਤਾ, ਜਦਕਿ ਇਜ਼ਰਾਈਲ ਨੇ ਆਪਣੀਆਂ ਜੇਲਾਂ ’ਚੋਂ 30 ਫਿਲਸਤੀਨੀ ਕੈਦੀਆਂ ਨੂੰ ਛੱਡ ਦਿੱਤਾ। 

ਇਹ ਵੀ ਪੜ੍ਹੋ- 4 ਸਾਲ ਤੋਂ ਰਹਿ ਰਹੇ ਸੀ ਰਿਸ਼ਤੇਦਾਰ ਦੇ ਘਰ, ਜਦੋਂ ਆਪਣੇ ਘਰ ਪਰਤੇ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਇਜ਼ਰਾਈਲ ਨੇ ਕਿਹਾ ਕਿ ਹਮਾਸ ਵੱਲੋਂ ਰਿਹਾਅ ਕੀਤੇ ਗਏ ਉਸ ਦੇ 10 ਨਾਗਰਿਕ ਅਤੇ 2 ਥਾਈ ਨਾਗਰਿਕ ਇਜ਼ਰਾਈਲ ਪਰਤ ਆਏ ਹਨ। ਇਸ ਤੋਂ ਬਾਅਦ ਇਜ਼ਰਾਈਲ ਨੇ ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। 160 ਬੰਧਕ ਅਜੇ ਵੀ ਹਮਾਸ ਦੀ ਹਿਰਾਸਤ ਵਿੱਚ ਹਨ।

ਇਹ ਵੀ ਪੜ੍ਹੋ- ਨਸ਼ਾ ਤਸਕਰ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 70 ਲੱਖ ਤੋਂ ਵੱਧ ਦੀ ਜਾਇਦਾਦ ਕੀਤੀ ਫ੍ਰੀਜ਼

ਦੋਵਾਂ ਧਿਰਾਂ ਵੱਲੋਂ ਬੁੱਧਵਾਰ ਰਾਤ ਨੂੰ ਬੰਧਕਾਂ ਅਤੇ ਕੈਦੀਆਂ ਦੇ ਅੰਤਿਮ ਦੌਰ ਦੀ ਰਿਹਾਈ ਤੋਂ ਬਾਅਦ ਜੰਗਬੰਦੀ ਦੀ ਮਿਆਦ ਖਤਮ ਹੋ ਜਾਵੇਗੀ। ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਤੇ ਡੇਵਿਡ ਬਾਰਨੀਆ ਜੰਗਬੰਦੀ ਨੂੰ ਵਧਾਉਣ ਅਤੇ ਹੋਰ ਬੰਧਕਾਂ ਦੀ ਰਿਹਾਈ ਬਾਰੇ ਚਰਚਾ ਕਰਨ ਲਈ ਕਤਰ ਵਿੱਚ ਹਨ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

sunita

This news is Content Editor sunita