ਹਲਦੀ ਕੈਂਸਰ ਨਾਲ ਨਜਿੱਠਣ 'ਚ ਮਦਦਗਾਰ

07/29/2017 7:16:12 AM

ਨਿਊਯਾਰਕ- ਹਲਦੀ ਵਿਚ ਪਾਇਆ ਜਾਣ ਵਾਲਾ ਇਕ ਯੌਗਿਕ ਕੈਂਸਰ ਨਾਲ ਨਜਿੱਠਣ ਵਿਚ ਮਦਦਗਾਰ ਹੋ ਸਕਦਾ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਮਿਲੀ ਹੈ।
ਨਿਊਰੋਬਲਾਸਟੋਮਾ ਨੂੰ ਨਸ਼ਟ ਕਰੇ :
ਖੋਜਕਾਰਾਂ ਨੇ ਪਾਇਆ ਕਿ ਹਲਦੀ ਵਿਚ ਪਾਏ ਜਾਣ ਵਾਲੇ ਕਿਕਿਊਰਮਿਨ ਨੂੰ ਨੈਨੋ ਕਣਾਂ ਨਾਲ ਜੋੜ ਕੇ ਇਲਾਜ-ਪ੍ਰਤੀਰੋਧੀ ਨਿਊਰੋਬਲਾਸਟੋਮਾ ਨੂੰ ਨਸ਼ਟ ਕਰਨ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਨਿਊਰੋਬਲਾਸਟੋਮਾ ਬੱਚਿਆਂ ਵਿਚ ਪਾਇਆ ਜਾਣ ਵਾਲਾ ਸਭ ਤੋਂ ਆਮ ਪ੍ਰਕਾਰ ਦਾ ਕੈਂਸਰ ਹੈ। ਖੋਜਕਾਰਾਂ ਨੇ ਕਿਹਾ ਕਿ ਨੈਨੋ ਕਣਾਂ ਦੇ ਮਾਧਿਅਮ ਨਾਲ ਕੈਂਸਰ ਕੋਸ਼ਕਾਵਾਂ ਜਾਂ ਟਿਊਮਰ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਣਾਲੀ ਇਕ ਅਨੋਖਾ ਉਪਾਅ ਹੈ। ਇਸ ਦੇ ਤਹਿਤ ਨੈਨੋ ਕਣਾਂ ਰਾਹੀਂ ਟਿਊਮਰ ਤੱਕ ਦਵਾਈ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਂਦੀ ਹੈ। ਇਸ ਵਿਚ ਨਿਊਰੋਬਲਾਸਟੋਮਾ ਵਰਗੇ ਇਲਾਜ-ਪ੍ਰਤੀਰੋਧੀ ਟਿਊਮਰਸ ਨਾਲ ਨਜਿੱਠਣ ਦੀ ਕਾਫੀ ਸੰਭਾਵਨਾ ਹੈ।
ਕੋਈ ਮਾੜਾ ਪ੍ਰਭਾਵ ਨਹੀਂ :
ਨੇਮਰਸ ਚਿਲਡਰਨਸ ਹਸਪਤਾਲ ਦੇ ਬੱਚਿਆਂ ਦਾ ਮਾਹਰ ਸਰਜਨ ਤਮਾਰਾ ਜੇ. ਵੇਸਟਮੋਰਲੈਂਡ ਨੇ ਕਿਹਾ ਕਿ ਉੱਚ ਖਤਰੇ ਵਾਲੇ ਨਿਊਰੋਬਲਾਸਟੋਮਾ 'ਤੇ ਪ੍ਰੰਪਰਿਕ ਇਲਾਜ ਬੇਅਸਰ ਸਾਬਤ ਹੋ ਸਕਦਾ ਹੈ। ਅਜਿਹਾ ਹੋਣ 'ਤੇ ਮਰੀਜ਼ ਦੇ ਬਚੇ ਰਹਿਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਐਨ ਨੇ ਨਿਊਰੋਬਲਾਸਟੋਮਾ ਟਿਊਮਰ ਦੇ ਇਲਾਜ ਦਾ ਅਜਿਹਾ ਅਨੋਖਾ ਰਸਤਾ ਦਿਖਾਇਆ ਹੈ, ਜੋ ਮਾੜੇ ਪ੍ਰਭਾਵਾਂ ਤੋਂ ਮੁਕਤ ਹੋਵੇਗਾ।