ਚੀਨ ''ਚ ਵੱਡੀ ਗਿਣਤੀ ''ਚ ਅਸਲਾ ਜ਼ਬਤ

12/07/2018 8:24:38 PM

ਹੈਕੋਊ— ਦੱਖਣੀ ਚੀਨ ਦੇ ਹੈਨਾਨ ਸੂਬੇ 'ਚ ਇਸ ਸਾਲ ਗੈਰ-ਕਾਨੂੰਨੀ ਅਸਲੇ ਨੂੰ ਲੈ ਕੇ ਛੇੜੀ ਗਈ ਮੁਹਿੰਮ ਦੇ ਤਹਿਤ 2 ਹਜ਼ਾਰ ਤੋਂ ਜ਼ਿਆਦਾ ਬੰਦੂਕਾਂ ਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਸੂਬਾਈ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੰਹਿਮ ਦੌਰਾਨ 2349 ਬੰਦੂਕਾਂ ਤੇ ਪਿਸਤੌਲਾਂ, 12,573 ਗੋਲੀਆਂ, 2884 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਤੇ 192 ਡੇਟੋਨੇਟਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਕਰੀਬ 80 ਮਾਮਲਿਆਂ 'ਚ 178 ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।