ਅੱਤਵਾਦੀ ਹਾਫਿਜ਼ ਸਈਦ ਟੈਰਰ ਫੰਡਿੰਗ ਮਾਮਲੇ 'ਚ ਪਾਕਿ ਅਦਾਲਤ ਵਲੋਂ ਦੋਸ਼ੀ ਕਰਾਰ

08/07/2019 2:39:16 PM

ਇਸਲਾਮਾਬਾਦ— ਦੁਨੀਆ ਭਰ ਲਈ ਸਿਰਦਰਦ ਬਣਿਆ ਗਲੋਬਲ ਅੱਤਵਾਦੀ ਪਾਕਿਸਤਾਨ ਦੀ ਗੁਜਰਾਂਵਾਲਾ ਅਦਾਲਤ 'ਚ ਦੋਸ਼ੀ ਸਾਬਿਤ ਹੋ ਗਿਆ ਹੈ। ਉਸ ਦਾ ਮਾਮਲਾ ਪਾਕਿਸਤਾਨ ਦੇ ਗੁਜਰਾਤ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨੀ ਮੀਡੀਆ ਰਿਪੋਰਟਾਂ 'ਚ ਦਿੱਤੀ ਗਈ ਹੈ। ਹਾਫਿਜ਼ ਸਈਦ ਟੈਰਰ ਫੰਡਿੰਗ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਸੀ।

ਬੀਤੇ ਮਹੀਨੇ 18 ਜੁਲਾਈ ਨੂੰ ਹਾਫਿਜ਼ ਨੂੰ ਲਾਹੌਰ ਤੋਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਹਾਫਿਜ਼ ਦੀ ਗ੍ਰਿਫਤਾਰੀ ਅੱਤਵਾਦੀ ਗਤੀਵਿਧੀਆਂ ਨੂੰ ਆਰਥਿਕ ਮਦਦ ਦੇਣ ਦੇ ਦੋਸ਼ਾਂ ਦੇ ਚੱਲਦੇ ਪਾਕਿਸਤਾਨ ਦੇ ਕਾਉਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਕੀਤੀ ਸੀ। ਅੱਤਵਾਦੀ ਹਾਫਿਜ਼ ਸਈਦ ਪਹਿਲਾਂ ਵੀ ਕਈ ਵਾਰ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਬਾਅਦ 'ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਅਮਰੀਕਾ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਇਸ ਗੱਲ ਨੂੰ ਸਵਿਕਾਰ ਕੀਤਾ ਸੀ ਕਿ ਪਾਕਿਸਤਾਨ 'ਚ ਅਜੇ ਵੀ 40 ਹਜ਼ਾਰ ਅੱਤਵਾਦੀ ਮੌਜੂਦ ਹਨ। ਇਸ ਨਾਲ ਇਹ ਗੱਲ ਸਾਬਿਤ ਹੋ ਜਾਂਦੀ ਹੈ ਕਿ ਪਾਕਿਸਤਾਨ 'ਚ ਇਸ ਵੇਲੇ ਵੀ ਅੱਤਵਾਦੀ ਸੰਗਠਨ ਸਰਗਰਮ ਹਨ।

ਮੁੰਬਈ 26/11 ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੇ ਕਈ ਵਾਰ ਭਾਰਤ 'ਚ ਅੱਤਵਾਦੀ ਹਮਲੇ ਕਰਵਾਏ ਹਨ। 2008 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ 166 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਹਾਫਿਜ਼ ਸਈਦ ਦਸੰਬਰ 2001, ਮਈ 2002, ਅਕਤੂਬਰ 2002, ਅਗਸਤ 2006 'ਚ ਦੋ ਵਾਰ, ਦਸੰਬਰ 2008, ਸਤੰਬਰ 2009 ਤੇ ਜਨਵਰੀ 2017 'ਚ ਵੀ ਗ੍ਰਿਫਤਾਰ ਹੋ ਚੁੱਕਾ ਹੈ। 

Baljit Singh

This news is Content Editor Baljit Singh