ਗ੍ਰਿਫ਼ਤਾਰੀ ਪਿੱਛੋਂ ਇਸ ਆਸਟਰੇਲੀਅਨ ਖਿਡਾਰੀ ਨੇ ਭਰਾ ''ਤੇ ਲਾਇਆ ਦੋਸ਼ ਕਿਹਾ-ਕੁੱਟ-ਕੁੱਟ ਕੇ ਕਰ ''ਤੀ ਮੇਰੀ ਇਹ ਹਾਲਤ

02/16/2017 1:31:31 PM

ਗੋਲਡ ਕੋਸਟ— ਆਸਟਰੇਲੀਆ ਦੇ ਸਾਬਕਾ ਤੈਰਾਕ ਅਤੇ ਓਲੰਪਿਕ ਖੇਡਾਂ ''ਚ ਦੇਸ਼ ਲਈ ਤਿੰਨ ਤਮਗੇ ਜਿੱਤਣ ਵਾਲੇ ਗ੍ਰਾਂਟ ਹੈਕੇਟ ਨੇ ਵੀਰਵਾਰ ਨੂੰ ਸ਼ੋਸ਼ਲ ਮੀਡੀਆ ''ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ''ਚ ਉਸ ਦੇ ਚਿਹਰੇ ''ਤੇ ਜ਼ਖ਼ਮ ਦਿਖਾਈ ਦੇ ਰਹੇ ਹਨ। ਤਸਵੀਰ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਕਿਹਾ ਹੈ ਕਿ ਉਸ ਦੇ ਚਿਹਰੇ ''ਤੇ ਜਿਹੜੇ ਜ਼ਖ਼ਮ ਦਿਖਾਈ ਦੇ ਰਹੇ ਹਨ, ਇਹ ਸਭ ਉਸ ਦੇ ਭਰਾ ਵਲੋਂ ਉਸ ਨੂੰ ਕੁੱਟਣ ਕਾਰਨ ਹੋਏ ਹਨ। ਹੈਕੇਟ ਸ਼ਰਾਬ ਪੀਣ ਅਤੇ ਨਸ਼ਿਆਂ ਦਾ ਆਦੀ ਹੈ, ਜਿਸ ਕਾਰਨ ਉਸ ਦੀ ਮਾਨਸਿਕ ਸਿਹਤ ਵੀ ਕੁਝ ਠੀਕ ਨਹੀਂ ਰਹਿੰਦੀ। ਇਸ ਦੇ ਚੱਲਦਿਆਂ ਕੱਲ੍ਹ ਭਾਵ ਕਿ ਬੁੱਧਵਾਰ ਨੂੰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਲਿਆ ਸੀ। ਹਾਲਾਂਕਿ ਬਾਅਦ ''ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਹੈਕੇਟ ਦੇ ਭਰਾ ਕਰੇਗ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੱਤਰਾਕਾਰਾਂ ਨੂੰ ਦੱਸਿਆ ਸੀ ਕਿ ਉਹ ਖੁਦ ਲਈ ਤੇ ਭਾਈਚਾਰੇ ਲਈ ਖ਼ਤਰਾ ਹੈ ਅਤੇ ਪਰਿਵਾਰ ਲਈ ਇਕੱਲਿਆਂ ਉਸ ਦੀ ਮਦਦ ਕਰਨਾ ਕਾਫੀ ਮੁਸ਼ਕਲ ਸੀ। ਉੱਥੇ ਹੀ ਹੈਕੇਟ ਦੇ ਪਿਓ ਨੇ ਵੀ ਉਸ ਦੀ ਗ੍ਰਿਫ਼ਤਾਰੀ ਦੇ ਪਿੱਛੇ ਕਾਰਨ ਉਸ ਦੀ ਮਾਨਸਿਕ ਸਿਹਤ ਹੀ ਦੱਸਿਆ ਸੀ।
ਹੈਕੇਟ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ''ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ''ਚ ਉਸ ਦੀਆਂ ਅੱਖਾਂ ਅਤੇ ਚਿਹਰੇ ਦੇ ਹੋਰ ਭਾਗਾਂ ''ਤੇ ਕੁਝ ਕੱਟ ਦਿਖਾਈ ਦੇ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਲਿਖਿਆ, ''''ਮੇਰੇ ਭਰਾ ਨੇ ਮੀਡੀਆ ਨਾਲ ਟਿੱਪਣੀਆਂ ਕੀਤੀਆਂ ਪਰ ਕੀ ਕੋਈ ਜਾਣਦਾ ਹੈ ਕਿ ਉਸ ਨੇ ਮੈਨੂੰ ਕੁੱਟਿਆ ਹੈ।'''' ਉਸ ਨੇ ਅੱਗੇ ਲਿਖਿਆ ਹੈ, ''''ਹਰ ਕੋਈ ਜਾਣਦਾ ਹੈ ਕਿ ਉਹ ਗੁੱਸੇ ਵਾਲਾ ਆਦਮੀ ਹੈ।'''' ਉੱਧਰ ਹੈਕੇਟ ਨਾਲ ਬੁੱਧਵਾਰ ਨੂੰ ਵਾਪਰੇ ਘਟਨਾ ਚੱਕਰ ''ਤੇ ਆਸਟਰੇਲੀਅਨ ਓਲੰਪਿਕ ਕਮੇਟੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 
ਦੱਸ ਦਈਏ ਕਿ ਹੈਕੇਟ ਆਸਟਰੇਲੀਆ ਦਾ ਪ੍ਰਸਿੱਧ ਤੈਰਾਕ ਰਹਿ ਚੁੱਕਾ ਹੈ। ਉਸ ਨੇ ਸਾਲ 2000 ''ਚ ਸਿਡਨੀ ਅਤੇ ਸਾਲ 2004 ''ਚ ਐਥਨਜ਼ ਵਿਖੇ ਹੋਈਆਂ ਓਲੰਪਿਕ ਖੇਡਾਂ ''ਚ ਆਸਟਰੇਲੀਆ ਲਈ ਸੋਨ ਤਮਗੇ ਜਿੱਤੇ ਸਨ। ਉੱਥੇ ਹੀ ਉਸ ਨੇ ਸਾਲ 2008 ''ਚ ਬੀਜਿੰਗ ਵਿਖੇ ਹੋਈਆਂ ਓਲੰਪਿਕ ਖੇਡਾਂ ''ਚ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਪਿਛਲੇ ਸਾਲ ਰੀਓ ਵਿਖੇ ਹੋਈਆਂ ਓਲੰਪਿਕ ਖੇਡਾਂ ''ਚ ਹੈਕੇਟ ਨੇ ਮੁੜ ਵਾਪਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ।